ਚੰਡੀਗੜ੍ਹ: 21 ਜੂਨ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਜਾ ਰਹੀ ਫ਼ਿਲਮ 'ਛੜਾ' ਦਾ ਟਾਈਟਲ ਟਰੈਕ ਇਸ ਵੇਲੇ ਯੂਟਿਊਬ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜ਼ੀ ਕੰਪਨੀ ਬੈਨਰ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਹੁਣ ਤੱਕ 2 ਮਿਲੀਅਨ ਤੋਂ ਵੱਧ ਲੋਕ ਵੇਖ ਚੁੱਕੇ ਹਨ। ਇਹ ਗੀਤ ਯੂਟਿਊਬ 'ਤੇ ਇਸ ਵੇਲੇ 7ਵੇਂ ਨਬੰਰ 'ਤੇ ਟਰੈਂਡ ਕਰ ਰਿਹਾ ਹੈ।
ਯੂਟਿਊਬ 'ਤੇ ਧੱਕ ਪਾ ਰਿਹਾ ਦਿਲਜੀਤ ਦਾ ਨਵਾਂ ਗੀਤ - youtube
ਫ਼ਿਲਮ 'ਛੜਾ' ਦਾ ਟਾਈਟਲ ਟਰੈਕ ਰਿਲੀਜ਼ ਹੋ ਚੁੱਕਾ ਹੈ ਅਤੇ ਇਸ ਗੀਤ ਨੂੰ ਦਰਸ਼ਕਾਂ ਨੇ ਪਸੰਦ ਕੀਤਾ ਹੈ।
ਫ਼ੋਟੋ
ਦੱਸਣਯੋਗ ਹੈ ਕਿ ਇਸ ਗੀਤ ਦੇ ਬੋਲ ਹੈਪੀ ਰਾਇਕੋਟੀ ਨੇ ਲਿਖੇ ਹਨ ਅਤੇ ਮਿਊਜ਼ਿਕ ਨਿਕ ਧਾਮੂ ਨੇ ਤਿਆਰ ਕੀਤਾ ਹੈ। ਦਿਲਜੀਤ ਦੋਸਾਂਝ ਨੇ ਇਸ ਗੀਤ ਨੂੰ ਅਵਾਜ਼ ਦਿੱਤੀ ਹੈ। ਦਰਸ਼ਕ ਇਸ ਗੀਤ ਨੂੰ ਭਰਵਾ ਹੁੰਗਾਰਾ ਦੇ ਰਹੇ ਹਨ।
ਪੰਜਾਬੀ ਇੰਡਸਟਰੀ ਦੀ ਮਸ਼ਹੂਰ ਜੋੜੀ ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਇਸ ਫ਼ਿਲਮ 'ਚ ਵਿਖਾਈ ਦੇਣਗੇ। ਫ਼ਿਲਮ ਦੇ ਟਰੇਲਰ ਨੂੰ ਵੇਖ ਕੇ ਲਗਦਾ ਹੈ ਕਿ ਇਸ ਫ਼ਿਲਮ ਦੇ ਵਿੱਚ ਵਿਆਹ ਨਾ ਕਰਵਾਉਣ ਦੇ ਫ਼ਾਇਦੇ ਦੱਸੇ ਗਏ ਹਨ।