ਪੰਜਾਬ

punjab

ETV Bharat / sitara

ਦਲੀਪ ਕੁਮਾਰ ਦੇ ਭਰਾਵਾਂ ਨੂੰ ਕੋਰੋਨਾ, ਹਸਪਤਾਲ 'ਚ ਦਾਖ਼ਲ - ਅਦਾਕਾਰ ਦਲੀਪ ਕੁਮਾਰ

ਅਦਾਕਾਰ ਦਲੀਪ ਕੁਮਾਰ ਦੇ ਭਰਾ ਅਹਿਸਾਨ ਖਾਨ ਅਤੇ ਅਸਲਮ ਖਾਨ ਦੇ ਕੋਵਿਡ ਟੈਸਟ ਪੌਜ਼ੀਟਿਵ ਆਏ ਹਨ ਅਤੇ ਦੋਹਾਂ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਦਲੀਪ ਕੁਮਾਰ
ਦਲੀਪ ਕੁਮਾਰ

By

Published : Aug 16, 2020, 7:43 PM IST

ਮੁੰਬਈ: ਮਸ਼ਹੂਰ ਅਦਾਕਾਰ ਦਲੀਪ ਕੁਮਾਰ ਦੇ ਭਰਾ ਅਹਿਸਾਨ ਖਾਨ ਅਤੇ ਅਸਲਮ ਖਾਨ ਦੇ ਕੋਵਿਡ ਟੈਸਟ ਪੌਜ਼ੀਟਿਵ ਆਏ ਹਨ ਅਤੇ ਦੋਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

90 ਸਾਲਾ ਅਹਿਸਾਨ ਅਤੇ 88 ਸਾਲ ਦੇ ਅਸਲਮ ਨੂੰ ਸ਼ਨੀਵਾਰ ਦੇਰ ਰਾਤ ਨੂੰ ਸਾਹ ਦੀ ਸ਼ਿਕਾਇਤ ਤੋਂ ਬਾਅਦ ਲੀਲਾਵਤੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਦੋਵੇਂ ਭਰਾਵਾਂ, ਜੋ ਦਲੀਪ ਕੁਮਾਰ ਤੋਂ ਵੱਖ ਰਹਿੰਦੇ ਹਨ, ਦਾ ਇਲਾਜ ਡਾ. ਜਲਿਲ ਪਾਰਕਰ ਵੱਲੋਂ ਕੀਤਾ ਜਾ ਰਿਹਾ ਹੈ।

ਪਾਰਕਰ ਨੇ ਦੱਸਿਆ ਕਿ ਸ਼ਨੀਵਾਰ ਦੇਰ ਰਾਤ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ। ਉਨ੍ਹਾਂ ਦਾ ਕੋਵਿਡ-19 ਟੈਸਟ ਪੌਜ਼ੀਟਿਵ ਆਇਆ ਹੈ। ਉਨ੍ਹਾਂ ਦੇ ਸਰੀਰ ਵਿੱਚ ਆਕਸੀਜਨ ਦਾ ਪੱਧਰ ਘੱਟ ਹੈ ਅਤੇ ਇਹ ਦੋਵੇਂ ਵੈਂਟੀਲੇਟਰ 'ਤੇ ਹਨ।

ਮਾਰਚ ਵਿੱਚ, 97 ਸਾਲਾ ਦਲੀਪ ਕੁਮਾਰ ਨੇ ਟਵਿੱਟਰ ਉੱਤੇ ਇੱਕ ਸਿਹਤ ਅਪਡੇਟ ਸਾਂਝੀ ਕਰਦਿਆਂ ਕਿਹਾ ਸੀ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਸਾਇਰਾ ਬਾਨੋ (75), ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਪੂਰਨ ਤੌਰ 'ਤੇ ਆਈਸੋਲੇਸ਼ਨ ਵਿੱਚ ਹਨ। ਉਨ੍ਹਾਂ ਕਿਹਾ ਸੀ ਸਾਇਰਾ ਸੁਨਿਸ਼ਚਿਤ ਕਰ ਰਹੀ ਹੈ ਕਿ ਉਨ੍ਹਾਂ ਨੂੰ ਕੋਈ ਸੰਕਰਮਣ ਨਾ ਹੋ ਜਾਵੇ।

ABOUT THE AUTHOR

...view details