ਪੰਜਾਬ

punjab

ETV Bharat / sitara

'ਡਾਇਮੰਡ ਸਟਾਰ' ਗੁਰਨਾਮ ਭੁੱਲਰ ਦੇ ਜਨਮ ਦਿਨ 'ਤੇ ਵਿਸ਼ੇਸ਼... - ਡਾਇਮੰਡ ਸਟਾਰ ਗੁਰਨਾਮ ਭੁੱਲਰ

ਗੁਰਨਾਮ ਭੁੱਲਰ ਦਾ ਜਨਮ (Gurnam Bhullar) ਫਿਰੋਜ਼ਪੁਰ ਦੇ ਪਿੰਡ ਕਮਲ ਵਾਲਾ ਵਿਖੇ 8 ਫ਼ਰਵਰੀ 1995 ਨੂੰ ਹੋਇਆ।

ਡਾਇਮੰਡ ਸਟਾਰ ਗੁਰਨਾਮ ਭੁੱਲਰ ਦੇ ਜਨਮ ਦਿਨ ਦੇ ਵਿਸ਼ੇਸ਼...
ਡਾਇਮੰਡ ਸਟਾਰ ਗੁਰਨਾਮ ਭੁੱਲਰ ਦੇ ਜਨਮ ਦਿਨ ਦੇ ਵਿਸ਼ੇਸ਼...

By

Published : Feb 8, 2022, 10:00 AM IST

ਚੰਡੀਗੜ੍ਹ: ਗੁਰਨਾਮ ਭੁੱਲਰ ਪੰਜਾਬੀ ਜਗਤ ਦਾ ਪ੍ਰਸਿੱਧ ਗਾਇਕ ਹੈ, ਗਾਇਕੀ ਦੇ ਨਾਲ ਨਾਲ ਭੁੱਲਰ ਹੁਣ ਅਦਾਕਾਰੀ ਵਿੱਚ ਵੀ ਜੌਹਰ ਦਿਖਾ ਰਿਹਾ ਹੈ। ਅੱਜ ਮਿਤੀ 8 ਫ਼ਰਵਰੀ ਨੂੰ ਇਸ ਗਾਇਕ ਦਾ ਜਨਮ ਦਿਨ ਹੈ। ਅੱਜ ਦੇ ਦਿਨ ਫਿਰੋਜ਼ਪੁਰ ਦੇ ਪਿੰਡ ਕਮਲ ਵਾਲਾ ਵਿਖੇ ਭੁੱਲਰ ਦਾ ਜਨਮ 8 ਫ਼ਰਵਰੀ 1995 ਨੂੰ ਹੋਇਆ। ਭੁੱਲਰ ਨੂੰ ਪੰਜਾਬੀ ਗਾਇਕੀ ਵਿੱਚ 'ਡਾਇਮੰਡ ਸਟਾਰ' ਵੀ ਕਿਹਾ ਜਾਂਦਾ ਹੈ।

ਡਾਇਮੰਡ ਸਟਾਰ ਗੁਰਨਾਮ ਭੁੱਲਰ ਦੇ ਜਨਮ ਦਿਨ ਦੇ ਵਿਸ਼ੇਸ਼...

ਭੁੱਲਰ ਨੇ ਬੀ.ਏ ਮਿਊਜ਼ਿਕ ਨਾਲ ਹੀ ਕੀਤੀ ਸੀ। ਗਾਇਕੀ ਦੇ ਨਾਲ ਨਾਲ ਭੁੱਲਰ ਨੂੰ ਬਾਸਕਟ ਬਾਲ ਖੇਡਣ ਦਾ ਵੀ ਸੌਂਕ ਹੈ। ਜਦੋਂ ਉਹ 8ਵੀਂ ਕਲਾਸ ਵਿੱਚ ਪੜਦੇ ਸਨ. ਤਾਂ ਉਨ੍ਹਾਂ ਨੇ ਅਵਾਜ਼ ਪੰਜਾਬ ਦੀ ਸੀਜ਼ਨ 5 ਵਿੱਚ ਹਿੱਸਾ ਲਿਆ ਸੀ। ਉਸ ਵਿੱਚ ਉਹ ਜੇਤੂ ਰਹੇ ਸਨ।

ਰੋਜ਼ਾਨਾ ਗੁਰਬਾਣੀ ਸੁਣਨਾ ਉਨ੍ਹਾਂ ਦੀ ਆਦਤ ਹੈ। ਉਨ੍ਹਾਂ ਦਾ 2016 ਵਿੱਚ ਆਇਆ ਗੀਤ 'ਰੱਖਲੀ ਪਿਆਰ ਨਾਲ' ਬਹੁਤ ਪ੍ਰਸਿੱਧ ਰਿਹਾ ਸੀ।

ਜੇਕਰ ਅਦਾਕਾਰੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਗੁੱਡੀਆ ਪਟੋਲੇ, ਸੁਰਖੀ ਬਿੰਦੀ ਅਤੇ ਹੁਣ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ਅਦਾਕਾਰ ਸੋਨਮ ਬਾਜਵਾ ਨਾਲ 'ਮੈਂ ਵਿਆਹ ਨਹੀਂ ਕਰਵਾਉਣਾ ਤੇਰੇ ਨਾਲ' ਆ ਰਹੀ ਹੈ।

ਇਹ ਵੀ ਪੜ੍ਹੋ:'ਮਨ ਭਰਿਆ' ਗੀਤ ਦੇ ਗਾਇਕ ਬੀ ਪ੍ਰਾਕ ਦੇ ਜਨਮ ਦਿਨ ’ਤੇ ਵਿਸ਼ੇਸ਼

ABOUT THE AUTHOR

...view details