ਪੰਜਾਬ

punjab

ETV Bharat / sitara

ਅਦਾਕਾਰ ਧਨੁਸ਼ ਨੇ 18 ਸਾਲ ਬਾਅਦ ਪਤਨੀ ਐਸ਼ਵਰਿਆ ਰਜਨੀਕਾਂਤ ਤੋਂ ਵੱਖ ਹੋਣ ਦਾ ਕੀਤਾ ਐਲਾਨ - ਸਾਊਥ ਦੇ ਸੁਪਰਸਟਾਰ ਧਨੁਸ਼ ਦਾ ਟਵੀਟ

ਸਾਊਥ ਦੇ ਸੁਪਰਸਟਾਰ ਧਨੁਸ਼ (Actor Dhanush K Raja) ਨੇ ਸੋਸ਼ਲ ਮੀਡੀਆ ਰਾਹੀਂ ਆਪਣੀ ਪਤਨੀ ਐਸ਼ਵਰਿਆ ਰਜਨੀਕਾਂਤ (Aishwaryaa Rajinikanth) ਤੋਂ ਵੱਖ ਹੋਣ ਦਾ ਐਲਾਨ ਕੀਤਾ ਹੈ। ਪੜ੍ਹੋ ਪੂਰੀ ਖਬਰ...

ਅਦਾਕਾਰ ਧਨੁਸ਼ ਨੇ ਪਤਨੀ ਐਸ਼ਵਰਿਆ ਰਜਨੀਕਾਂਤ ਤੋਂ ਵੱਖ ਹੋਣ ਦਾ ਕੀਤਾ ਐਲਾਨ
ਅਦਾਕਾਰ ਧਨੁਸ਼ ਨੇ ਪਤਨੀ ਐਸ਼ਵਰਿਆ ਰਜਨੀਕਾਂਤ ਤੋਂ ਵੱਖ ਹੋਣ ਦਾ ਕੀਤਾ ਐਲਾਨ

By

Published : Jan 18, 2022, 7:42 AM IST

ਚੇਨੱਈ: ਸਾਊਥ ਦੇ ਸੁਪਰਸਟਾਰ ਧਨੁਸ਼ (Actor Dhanush K Raja) ਨੇ ਸੋਸ਼ਲ ਮੀਡੀਆ ਰਾਹੀਂ ਆਪਣੀ ਪਤਨੀ ਐਸ਼ਵਰਿਆ ਰਜਨੀਕਾਂਤ (Aishwaryaa Rajinikanth) ਤੋਂ ਵੱਖ ਹੋਣ ਦਾ ਐਲਾਨ ਕੀਤਾ ਹੈ। ਧਨੁਸ਼ ਅਤੇ ਐਸ਼ਵਰਿਆ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਇੰਸਟਾਗ੍ਰਾਮ ਅਤੇ ਟਵਿੱਟਰ 'ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਐਲਾਨ ਕੀਤਾ ਕਿ ਹੁਣ ਉਨ੍ਹਾਂ ਦੇ ਰਸਤੇ ਵੱਖ ਹੋ ਗਏ ਹਨ।

ਇਹ ਵੀ ਪੜੋ:ਮੋਨਾਲੀਸਾ ਨੇ wedding anniversary 'ਤੇ ਪਤੀ ਨਾਲ ਸ਼ੇਅਰ ਕੀਤੀਆਂ ਤਸਵੀਰਾਂ, ਪ੍ਰਸ਼ੰਸਕਾਂ ਦੀਆਂ ਨਹੀਂ ਹਟ ਰਹੀਆਂ ਨਜ਼ਰਾਂ

ਪੋਸਟ ਸ਼ੇਅਰ ਕਰਦੇ ਹੋਏ ਦੋਵਾਂ ਨੇ ਲਿਖਿਆ, '18 ਸਾਲ ਦਾ ਏਕਤਾ... ਦੋਸਤਾਂ ਦੇ ਤੌਰ 'ਤੇ, ਇੱਕ ਜੋੜੇ ਦੇ ਰੂਪ ਵਿੱਚ, ਮਾਤਾ-ਪਿਤਾ ਵਜੋਂ। ਇੱਕ ਹੋਰ ਸ਼ੁਭਚਿੰਤਕ ਵਜੋਂ ਇਹ ਸਫ਼ਰ ਅੱਗੇ ਵਧਣ, ਸਮਝਣ, ਅਡਜਸਟ ਕਰਨ ਅਤੇ ਇਕੱਠੇ ਅਪਨਾਉਣ ਦਾ ਰਿਹਾ ਹੈ….ਅੱਜ ਅਸੀਂ ਅਜਿਹੇ ਸਥਾਨ 'ਤੇ ਖੜ੍ਹੇ ਹਾਂ ਜਿੱਥੇ ਸਾਡੇ ਰਸਤੇ ਵੱਖੋ-ਵੱਖਰੇ ਹਨ। ਐਸ਼ਵਰਿਆ ਅਤੇ ਮੈਂ ਇੱਕ ਜੋੜੇ ਦੇ ਰੂਪ ਵਿੱਚ ਵੱਖ ਹੋਣ ਦਾ ਫੈਸਲਾ ਕੀਤਾ ਹੈ, ਅਤੇ ਹੁਣ ਅਸੀਂ ਇੱਕ ਵਿਅਕਤੀ ਦੇ ਰੂਪ ਵਿੱਚ ਆਪਣੇ ਆਪ ਨੂੰ ਬਿਹਤਰ ਸਮਝਣ ਲਈ ਸਮਾਂ ਦੇਵਾਂਗੇ। ਕਿਰਪਾ ਕਰਕੇ ਸਾਡੇ ਫੈਸਲੇ ਦਾ ਸਤਿਕਾਰ ਕਰੋ ਅਤੇ ਇਸ ਨਾਲ ਨਜਿੱਠਣ ਲਈ ਸਾਡਾ ਸਾਥ ਦਿਓ।

ਓਮ ਨਮਹ ਸ਼ਿਵੇ

ਪਿਆਰ ਵੰਡੋ

ਅਦਾਕਾਰ ਧਨੁਸ਼ ਦਾ ਟਵੀਟ

ਦੂਜੇ ਪਾਸੇ ਰਜਨੀਕਾਂਤ ਦੀ ਧੀ ਐਸ਼ਵਰਿਆ ਨੇ ਆਪਣੇ ਇੰਸਟਾਗ੍ਰਾਮ 'ਤੇ ਇਹੀ ਪੋਸਟ ਸ਼ੇਅਰ ਕੀਤੀ ਅਤੇ ਲਿਖਿਆ, 'ਕੋਈ ਕੈਪਸ਼ਨ ਦੀ ਲੋੜ ਨਹੀਂ... ਬੱਸ ਤੁਹਾਡੀ ਸਮਝ ਅਤੇ ਤੁਹਾਡਾ ਪਿਆਰ!'

ਇਹ ਵੀ ਪੜੋ:ਬ੍ਰੇਕਅੱਪ ਦੀਆਂ ਅਫਵਾਹਾਂ ਤੋਂ ਬਾਅਦ ਮਲਾਇਕਾ ਅਰੋੜਾ ਨੂੰ ਲੰਚ 'ਤੇ ਲੈ ਕੇ ਗਏ ਅਰਜੁਨ ਕਪੂਰ, ਤਸਵੀਰਾਂ ਵਾਇਰਲ

ABOUT THE AUTHOR

...view details