ਮੋਹਾਲੀ: ਡੀ.ਐਸ.ਪੀ ਦੇਵ ਫ਼ਿਲਮ ਦਾ ਪ੍ਰੀਮੀਅਰ ਰਿਲੀਜ਼ ਹੋ ਗਿਆ ਹੈ ਜਿਸ ਨੂੰ ਵੇਖਣ ਆਏ ਦੇਵ ਖਰੌੜ ਅਤੇ ਫ਼ਿਲਮ ਦੀ ਅਦਾਕਾਰਾ ਮਹਿਰੀਨ ਪੀਰਜ਼ਾਦਾ ਨਾਲ ਖ਼ਾਸ ਗੱਲਬਾਤ ਕੀਤੀ। ਇਸ ਮੌਕੇ ਦੇਵ ਖਰੌੜ ਨੇ ਕਿਹਾ ਕਿ ਇਹ ਕਿਰਦਾਰ ਉਨ੍ਹਾਂ ਲਈ ਕਾਫ਼ੀ ਚਣੌਤੀ ਭਰਿਆ ਸੀ ਤੇ ਇਹ ਫ਼ਿਲਮ ਦੂਜੀਆਂ ਫ਼ਿਲਮਾ ਨਾਲੋਂ ਵੱਖਰੀ ਹੈ। ਨਾਲ ਹੀ ਦੇਵ ਖਰੌੜ ਨੇ ਕਿਹਾ "ਮੈਨੂੰ ਪੂਰਾ ਯਕੀਨ ਹੈ ਕਿ ਇਸ ਫ਼ਿਲਮ ਵਿੱਚ ਮੇਰਾ ਵੱਖਰਾ ਕਿਰਦਾਰ ਲੋਕਾਂ ਦੇ ਦਿਲਾਂ ਨੂੰ ਜ਼ਰੂਰ ਜਿੱਤੇਗਾ"
ਲੋਕਾਂ ਦੇ ਦਿਲਾਂ ਨੂੰ ਜ਼ਰੂਰ ਜਿੱਤੇਗੀ ਫਿਲਮ 'DSP DEV' : ਦੇਵ ਖਰੋੜ - dev kharoud
ਡੀਐਸਪੀ ਦੇਵ ਦੇ ਪ੍ਰੀਮੀਅਰ ਰਿਲੀਜ਼ ਤੇ ਪਹੁੰਚੇ ਫ਼ਿਲਮ ਅਦਾਕਾਰਾਂ ਨੇ ਈਟੀਵੀ ਭਾਰਤ ਨਾਲ ਕੀਤੀ ਗੱਲਬਾਤ। ਜਾਣੋ ਉਨ੍ਹਾਂ ਦੇ ਫ਼ਿਲਮ ਨੂੰ ਲੈ ਕੇ ਵਿਚਾਰ।
ਫ਼ਿਲਮ ਦੀ ਅਦਾਕਾਰਾ ਮਹਿਰੀਨ ਪੀਰਜ਼ਾਦਾ ਨੇ ਕਿਹਾ, "ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਆਪਣੀ ਮਾਂ ਬੋਲੀ ਵਿੱਚ ਫ਼ਿਲਮ ਕੀਤੀ ਹੈ। ਮੈਨੂੰ ਇੰਝ ਲੱਗ ਰਿਹਾ ਹੈ ਜਿਵੇਂ ਮੈਂ ਆਪਣੇ ਘਰ ਵਾਪਸ ਆ ਗਈ ਹੋਵਾਂ। ਮੈਨੂੰ ਉਮੀਦ ਹੈ ਕਿ ਮੇਰੀ ਇਸ ਪਹਿਲੀ ਫ਼ਿਲਮ ਨੂੰ ਲੋਕਾਂ ਦਾ ਭਰਪੂਰ ਹੂੰਗਾਰਾ ਮਿਲੇਗਾ "
ਅੱਗੇ ਦੇਖੋ : ਜ਼ਾਇਰਾ ਵਸੀਮ ਨੇ ਹੁਣ 'ਦ ਸਕਾਈ ਇਜ਼ ਪਿੰਕ' ਦੀ ਪ੍ਰਮੋਸ਼ਨ ਤੋਂ ਵੀ ਪਿੱਛੇ ਖਿੱਚੇ ਹੱਥ
ਦੱਸ ਦਈਏ ਕਿ ਡੀਐਸਪੀ ਦੇਵ ਫ਼ਿਲਮ ਸ਼ੁੱਕਰਵਾਰਕ ਨੂੰ ਰਿਲੀਜ਼ ਹੋ ਚੁੱਕੀ। ਫ਼ਿਲਮ ਦਾ ਨਿਰਦੇਸ਼ਨ ਮਨਦੀਪ ਬੈਨੀਪਾਲ ਵੱਲੋਂ ਕੀਤਾ ਗਿਆ ਹੈ ਤੇ ਇਸ ਫ਼ਿਲਮ ਵਿੱਚ ਮੁੱਖ ਕਿਰਦਾਰ ਵੱਜੋਂ ਦੇਵ ਖਰੌੜ, ਮਹਿਰੀਨ ਪੀਰਜ਼ਾਦਾ,ਮਾਨਵ ਵੀਜ ਅਤੇ ਗਿਰੀਜਾ ਸ਼ੰਕਰ ਨਜ਼ਰ ਆਉਣਗੇ।