ਪੁਣੇ: ਗਾਂਧੀ ਪਰਿਵਾਰ ਬਾਰੇ ਇਤਰਾਜਯੋਗ ਬਿਆਨ ਦੇਣ ਕਾਰਨ ਪਾਇਲ ਰੋਹਤਗੀ ਤੇ ਇੱਕ ਹੋਰ ਵਿਰੁੱਧ ਇਹ ਮਾਮਲਾ ਪੁਣੇ ਦੇ ਸ਼ਿਵਾਜੀਨਗਰ ਥਾਣੇ ਵਿੱਚ ਦਰਜ ਕੀਤਾ ਗਿਆ ਹੈ। ਪਾਇਲ ਨੇ ਪੰਡਤ ਜਵਾਹਰ ਲਾਲ ਨਹਿਰੂ ਤੇ ਗਾਂਧੀ ਪਰਿਵਾਰ ਬਾਰੇ ਕਥਿਤ ਤੌਰ ‘ਤੇ ਝੂਠੀ ਤੇ ਗਲਤ ਬਿਆਨੀ ਕੀਤੀ ਹੈ। ਇਹ ਮਾਮਲਾ ਕਾਂਗਰਸ ਪਾਰਟੀ ਦੀ ਜਿਲ੍ਹਾ ਜਨਰਲ ਸਕੱਤਰ ਸੰਗੀਤਾ ਤਿਵਾਰੀ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਹੈ।
ਅਦਾਕਾਰਾ ਪਾਇਲ ਰੋਹਤਗੀ ਵਿਰੁੱਧ ਮਾਮਲਾ ਦਰਜ - ਅਦਾਕਾਰਾ ਪਾਇਲ ਰੋਹਤਗੀ ਵਿਰੁੱਧ ਮਾਮਲਾ ਦਰਜ
ਗਾਂਧੀ ਪਰਿਵਾਰ ਵਿਰੁੱਧ ਵਿਵਾਦਤ ਬਿਆਨ ਦੇਣ ਦੇ ਚਲਦਿਆਂ ਪੁਣੇ ਪੁਲਿਸ ਨੇ ਅਦਾਕਾਰਾ ਪਾਇਲ ਰੋਹਤਗੀ ਤੇ ਇੱਕ ਹੋਰ ਅਣਜਾਣ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਵਿਰੁੱਧ ਕਿਸੇ ਵਿਅਕਤੀ ਦੀ ਸ਼ਾਨ ਦੇ ਵਿਰੁੱਧ ਇਤਰਾਜਯੋਗ ਸ਼ਬਦਾਂ ਦੀ ਵਰਤੋਂ ਦੀ ਧਾਰਾ ਤੇ ਕੁਝ ਹੋਰ ਧਾਰਾਵਾਂ ਲਗਾਈਆਂ ਗਈਆਂ ਹਨ।
ਪਾਇਲ ਰੋਹਤਗੀ ਵਿਰੁੱਧ ਦੋਸ਼ ਇਹ ਹੈ ਕਿ ਉਸ ਨੇ ਪੰਡਤ ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ ਤੇ ਉਨ੍ਹਾਂ ਦੇ ਪਰਿਵਾਰ ਅਤੇ ਕਾਂਗਰਸ ਪਾਰਟੀ ਬਾਰੇ ਇੱਕ ਵੀਡੀਉ ਬਣਾ ਕੇ ਸੋਸ਼ਲ ਮੀਡੀਆ ‘ਤੇ ਅਪਲੋਡ ਕੀਤੀ ਹੈ। ਇਸ ਵੀਡੀਉ ਰਾਹੀਂ ਉਸ ਵੱਲੋਂ ਦੋ ਫਿਰਕਿਆਂ ਵਿਚਾਲੇ ਪਾੜਾ ਪਾਉਣ ਦੀ ਕੋਸ਼ਿਸ਼ ਕੀਤੇ ਜਾਣ ਦਾ ਦੋਸ਼ ਹੈ। ਇਸ ਬਾਰੇ ਮੁਢਲੀ ਸ਼ਿਕਾਇਤ ਸਾਈਬਰ ਥਾਣੇ ਵਿੱਚ ਦਿੱਤੀ ਗਈ ਸੀ ਤੇ ਬਾਅਦ ਵਿੱਚ ਇਹ ਅਰਜੀ ਸ਼ਿਵਾਜੀ ਥਾਣੇ ਨੂੰ ਭੇਜ ਦਿੱਤੀ ਗਈ ਸੀ, ਜਿੱਥੇ ਪਾਇਲ ਰੋਹਤਗੀ ਤੇ ਵੀਡੀਉ ਬਣਾਉਣ ਵਾਲੇ ਇੱਕ ਹੋਰ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ। ਪੁਲਿਸ ਨ 153-ਏ, 500, 505/2, 34 ਧਾਰਾਵਾਂ ਲਗਾਈਆਂ ਹਨ।
ਇਹ ਵੀ ਪੜੋ: ਗਿੱਪੀ ਗਰੇਵਾਲ ਦੀ ਨਵੀਂ ਫਿਲਮ 'ਸ਼ਾਵਾ ਨੀ ਗਿਰਧਾਰੀ ਲਾਲ' ਦਾ ਪੋਸਟਰ ਰਿਲੀਜ਼
ਸਹਾਇਕ ਇੰਸਪੈਕਟਰ ਮਾਨੇ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਪਹਿਲਾਂ ਪਾਇਲ ਨੇ ਫੇਸਬੁੱਕ ‘ਤੇ ਛਤਰਪਤੀ ਸ਼ਿਵਾ ਜੀ ਬਾਰੇ ਇਤਰਾਜਯੋਗ ਪੋਸਟ ਪਾਈ ਸੀ ਤੇ ਉਸ ਸਮੇਂ ਲੋਕਾਂ ਨੇ ਪਾਇਲ ਵਿਰੁੱਧ ਕਾਰਵਾਈ ਦੀ ਖਾਸੀ ਮੰਗ ਚੁੱਕੀ ਸੀ।