ਮੁੰਬਈ:ਮੁੰਬਈ ਦੀ ਇੱਕ ਸੈਸ਼ਨ ਅਦਾਲਤ ਨੇ ਸ਼ੁੱਕਰਵਾਰ ਨੂੰ ਗੀਤਕਾਰ ਜਾਵੇਦ ਅਖਤਰ (Javed Akhtar) ਦੁਆਰਾ ਕੰਗਨਾ ਰਣੌਤ (Actress Kangana Ranaut ) ਦੇ ਖਿਲਾਫ ਦਾਇਰ ਅਪਰਾਧਿਕ ਮਾਣਹਾਨੀ ਦੇ ਕੇਸ (Defamation case) ਨੂੰ ਟਰਾਂਸਫਰ ਕਰਨ ਦੀ ਮੰਗ ਕਰਨ ਵਾਲੀ ਅਦਾਕਾਰਾ ਦੀ ਪਟੀਸ਼ਨ ਨੂੰ ਖਾਰਜ ਕਰਨ ਵਾਲੇ ਹੇਠਲੀ ਅਦਾਲਤ ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਹਾਲਾਂਕਿ ਵਧੀਕ ਸੈਸ਼ਨ ਜੱਜ ਐਸ.ਯੂ. ਬਘੇਲੇ ਵੱਲੋਂ ਜਾਰੀ ਕੀਤੇ ਗਏ ਵਿਸਤ੍ਰਿਤ ਹੁਕਮਾਂ ਬਾਰੇ ਅਜੇ ਤੱਕ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਵਰਣਨਯੋਗ ਹੈ ਕਿ ਅਕਤੂਬਰ ਵਿਚ ਚੀਫ ਮੈਟਰੋਪੋਲੀਟਨ ਮੈਜਿਸਟ੍ਰੇਟ ਨੇ ਕੰਗਨਾ ਰਣੌਤ ਦੀ ਅਪਰਾਧਿਕ ਮਾਣਹਾਨੀ ਦੇ ਕੇਸ ਨੂੰ ਅੰਧੇਰੀ ਮੈਜਿਸਟ੍ਰੇਟ ਅਦਾਲਤ ਵਿਚ ਤਬਦੀਲ ਕਰਨ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਸੀ।
ਇਹ ਵੀ ਪੜ੍ਹੋ :Bigg Boss 15: ਸਲਮਾਨ ਖਾਨ ਨੇ ਪਲਕ ਤਿਵਾੜੀ ਨਾਲ ‘ਬਿਜਲੀ’ ’ਤੇ ਕੀਤਾ ਤੂਫਾਨੀ ਡਾਂਸ
ਕੰਗਨਾ ਰਣੌਤ ਦੁਆਰਾ ਇੱਕ ਟੈਲੀਵਿਜ਼ਨ ਇੰਟਰਵਿਊ ਵਿੱਚ ਦਿੱਤੇ ਕੁਝ ਬਿਆਨਾਂ ਨੂੰ ਲੈ ਕੇ ਅਖਤਰ ਨੇ ਨਵੰਬਰ 2020 ਵਿੱਚ ਅੰਧੇਰੀ ਅਦਾਲਤ ਵਿੱਚ ਮਾਣਹਾਨੀ ਦੀ ਸ਼ਿਕਾਇਤ ਦਰਜ ਕਰਵਾਈ ਸੀ। ਬਾਅਦ ਵਿੱਚ ਕੰਗਨਾ ਨੇ ਦਿੰਦੋਸ਼ੀ ਸੈਸ਼ਨ ਕੋਰਟ ਵਿੱਚ ਇੱਕ ਰੀਵੀਜ਼ਨ ਪਟੀਸ਼ਨ ਦਾਇਰ ਕੀਤੀ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਚੀਫ ਮੈਟਰੋਪੋਲੀਟਨ ਮੈਜਿਸਟਰੇਟ ਇਸ ਗੱਲ 'ਤੇ ਵਿਚਾਰ ਕਰਨ ਵਿੱਚ ਅਸਫਲ ਰਹੇ ਸਨ ਕਿ (ਅੰਧੇਰੀ) ਮੈਜਿਸਟਰੇਟ ਨੇ ਆਪਣੀਆਂ ਸ਼ਕਤੀਆਂ ਦੀ "ਦੁਵਰਤੋਂ" ਕੀਤੀ ਸੀ, ਜਿਸ ਨਾਲ ਬਿਨੈਕਾਰ ਦਾ ਕੇਸ ਪ੍ਰਭਾਵਿਤ ਹੋਇਆ ਸੀ।
ਪਿਛਲੇ ਦਿਨੀਂ ਕੰਗਨਾ ਨੇ ਦਾਅਵਾ ਕੀਤਾ ਸੀ ਕਿ ਉਸਨੂੰ ਅੰਧੇਰੀ ਮੈਟਰੋਪੋਲੀਟਨ ਮੈਜਿਸਟ੍ਰੇਟ ਦੀ ਅਦਾਲਤ 'ਤੇ ਭਰੋਸਾ ਨਹੀਂ ਹੈ ਕਿਉਂਕਿ ਇਸ ਨੇ ਉਸਨੂੰ ਅਸਿੱਧੇ ਤੌਰ 'ਤੇ "ਧਮਕੀ" ਦਿੱਤੀ ਸੀ ਕਿ ਜੇ ਉਹ ਜ਼ਮਾਨਤੀ ਅਪਰਾਧ ਲਈ ਉਸਦੇ ਸਾਹਮਣੇ ਪੇਸ਼ ਨਹੀਂ ਹੋਈ ਤਾਂ ਵਾਰੰਟ ਜਾਰੀ ਕਰ ਦੇਵੇਗਾ।
ਇਹ ਵੀ ਪੜ੍ਹੋ :ਵੈਸ਼ਨੋ ਦੇਵੀ ਮੰਦਿਰ ’ਚ ਮੱਚੀ ਭਗਦੜ ਨੂੰ ਲੈਕੇ ਵੱਡਾ ਖੁਲਾਸਾ !