ਪੰਜਾਬ

punjab

ETV Bharat / sitara

ਦੀਪਿਕਾ ਨੇ ਖੁੱਦ ਦੀ ਫੋਟੋ ਦਾ ਬਣਾਇਆ ਮੀਮ, ਝਾੜੂ ਨਾਲ ਦਿੱਤਾ ਪੋਜ਼ - deepika in Chhapaak

ਦੀਪਿਕਾ ਪਾਦੂਕੋਣ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵਿੱਚ ਉਸ ਨੇ ਏਲੇ ਦੇ ਫੋਟੋਸ਼ੂਟ ਤੋਂ ਇਕ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ 'ਚ ਉਹ ਸਮੁੰਦਰ ਦੇ ਕੰਢੇ 'ਤੇ ਝਾੜੂ ਨਾਲ ਪੋਜ਼ ਦਿੰਦੀ ਦਿਖਾਈ ਦੇ ਰਹੀ ਹੈ।

deepika padukone, deepika padukone makes a meme
ਫ਼ੋਟੋ

By

Published : Mar 9, 2020, 8:04 PM IST

ਮੁੰਬਈ: ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਅਕਸਰ ਆਪਣੇ ਸਾਰੇ ਫੋਟੋਸ਼ੂਟ ਸ਼ੇਅਰ ਕਰਦੀ ਹੈ ਜਿਸ ਨਾਲ ਉਹ ਸੋਸ਼ਲ ਮੀਡੀਆ 'ਤੇ ਸੁਰਖੀਆਂ ਵਿੱਚ ਰਹਿੰਦੀ ਹੈ। ਹਾਲ ਹੀ 'ਚ ਇਕ ਵਾਰ ਫਿਰ ਦੀਪਿਕਾ ਨੇ ਇੰਸਟਾਗ੍ਰਾਮ 'ਤੇ ਪ੍ਰਸ਼ੰਸਕਾਂ ਨਾਲ ਆਪਣੇ ਤਾਜ਼ੇ ਲੁੱਕ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਹ ਸ਼ੂਟ ਅਦਾਕਾਰਾ ਨੇ ਇੱਕ ਫੈਸ਼ਨ ਮੈਗਜ਼ੀਨ ਲਈ ਕਰਵਾਇਆ ਸੀ।

ਦੀਪਿਕਾ ਨੇ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਏਲੇ ਦੇ ਫੋਟੋਸ਼ੂਟ ਤੋਂ ਇਕ ਫੋਟੋ ਸ਼ੇਅਰ ਕੀਤੀ ਅਤੇ ਇਸ ਤੋਂ ਬਾਅਦ ਜਲਦ ਹੀ, ਵੀਡੀਓ ਸਾਂਝੀ ਕੀਤੀ ਜਿਸ ਵਿਚ ਅਦਾਕਾਰਾ ਨੇ ਆਪਣੇ ਹੱਥ ਵਿੱਚ ਝਾੜੂ ਫੜਿਆ ਹੋਇਆ ਹੈ। ਪ੍ਰਸ਼ੰਸਕ ਦੀਪਿਕਾ ਦੀ ਇਸ ਫੋਟੋ 'ਤੇ ਟਿੱਪਣੀਆਂ ਕਰ ਰਹੇ ਹਨ। ਤਸਵੀਰਾਂ 'ਚ ਉਹ ਕੈਂਟੋਲਾ ਔਰੇਂਜ ਡਰੈਸ ਵਿੱਚ ਦਿਖਾਈ ਦੇ ਰਹੀ ਹੈ।

ਦੀਪਿਕਾ ਨੇ ਝਾੜੂ ਨਾਲ ਦਿੱਤਾ ਪੋਜ਼।

ਹਾਲ ਹੀ ਵਿੱਚ, ਦੀਪਿਕਾ ਨੂੰ ਮੇਘਨਾ ਗੁਲਜ਼ਾਰ ਦੀ ਫ਼ਿਲਮ 'ਛਪਾਕ' ਵਿੱਚ ਵੇਖਿਆ ਗਿਆ ਜਿਸ ਵਿੱਚ ਉਸ ਨੇ ਮਾਲਤੀ ਦਾ ਕਿਰਦਾਰ ਨਿਭਾਇਆ ਹੈ, ਜੋ ਕਿ ਤੇਜ਼ਾਬ ਹਮਲੇ ਦੀ ਸ਼ਿਕਾਰ ਲਕਸ਼ਮੀ ਅਗਰਵਾਲ 'ਤੇ ਆਧਾਰਿਤ ਹੈ। ਦੀਪਿਕਾ ਹੁਣ ਕਬੀਰ ਖਾਨ ਦੇ '83' 'ਚ ਅਸਲ ਜ਼ਿੰਦਗੀ ਦੇ ਪਤੀ ਰਣਵੀਰ ਸਿੰਘ ਦੀ ਆਨਸਕ੍ਰੀਨ ਪਤਨੀ ਦੇ ਤੌਰ 'ਤੇ ਨਜ਼ਰ ਆਵੇਗੀ। ਫਿਲਮ ਵਿੱਚ ਰਣਵੀਰ ਸਾਬਕਾ ਕ੍ਰਿਕਟ ਕਪਤਾਨ ਕਪਿਲ ਦੇਵ ਦੇ ਰੂਪ ਵਿੱਚ ਨਜ਼ਰ ਆ ਰਹੇ ਹਨ, ਜਦਕਿ ਦੀਪਿਕਾ ਰੋਮੀ ਦੇਵੀ ਦੀ ਭੂਮਿਕਾ ਨਿਭਾਵੇਗੀ। ਇਹ ਫ਼ਿਲਮ 1983 ਦੇ ਕ੍ਰਿਕਟ ਵਰਲਡ ਕੱਪ ਵਿੱਚ ਭਾਰਤੀ ਕ੍ਰਿਕਟ ਟੀਮ ਦੀ ਸ਼ਾਨਦਾਰ ਜਿੱਤ ਦਰਸਾਏਗੀ।

ਦੀਪਿਕਾ ਮਧੂ ਮੰਟੇਨਾ ਦੀ ਅਗਲੀ ਫ਼ਿਲਮ ਵਿੱਚ ਵੀ ਕੰਮ ਕਰਨਾ ਸ਼ੁਰੂ ਕਰੇਗੀ, ਜੋ ਦ੍ਰੌਪਦੀ ਦੇ ਨਜ਼ਰੀਏ ਤੋਂ ਦੱਸੀ ਗਈ ਮਹਾਂਭਾਰਤ ਦਾ ਰੂਪਾਂਤਰਣ ਹੈ। ਦੀਪਿਕਾ ਫ਼ਿਲਮ 'ਚ ਦ੍ਰੋਪਦੀ ਦਾ ਕਿਰਦਾਰ ਨਿਭਾਵੇਗੀ। ਫ਼ਿਲਮ ਦੀਵਾਲੀ ਮੌਕੇ 2021ਤੱਕ ਰਿਲੀਜ਼ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ:ਕੋਰੋਨਾ ਵਾਇਰਸ: 'ਹਰ ਕਿਸੇ ਲਈ ਮਾਸਕ ਲਗਾਉਣਾ ਜ਼ਰੂਰੀ ਨਹੀਂ'

ABOUT THE AUTHOR

...view details