ਦੀਪ ਜੰਡੂ ਨੂੰ ਆਈ ਆਪਣੇ ਸੰਘਰਸ਼ ਦੇ ਦਿਨ੍ਹਾਂ ਦੀ ਯਾਦ - struggle
ਉਘੇ ਸੰਗੀਤਕਾਰ ਅਤੇ ਗਾਇਕ ਦੀਪ ਜੰਡੂ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਸਾਂਝੀ ਕੀਤੀ ਹੈ ਜਿਸ 'ਚ ਉਨ੍ਹਾਂ ਆਪਣੇ ਤੇ ਹੈਪੀ ਰਾਇਕੋਟੀ ਦੇ ਸੰਘਰਸ਼ ਦੀ ਗੱਲ ਕਹੀ ਹੈ।
ਫ਼ੋਟੋ
ਚੰਡੀਗੜ੍ਹ : ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦੋ ਵੱਡੇ ਨਾਂਅ ਦੀਪ ਜੰਡੂ ਅਤੇ ਹੈਪੀ ਰਾਏਕੋਟੀ ਅੱਜ ਇਹ ਦੋਵੇਂ ਸੁਪਰਸਟਾਰ ਹਨ ਪਰ ਇਕ ਵੇਲਾ ਸੀ ਜਦੋਂ ਇੰਨ੍ਹਾਂ ਕਲਾਕਾਰਾਂ ਨੂੰ ਕੋਈ ਨਹੀਂ ਜਾਣਦਾ ਸੀ। ਹਾਲ ਹੀ ਦੇ ਵਿੱਚ ਦੀਪ ਜੰਡੂ ਨੇ ਇੰਸਟਾਗ੍ਰਾਮ 'ਤੇ ਆਪਣੀ ਤੇ ਹੈਪੀ ਰਾਇਕੋਟੀ ਦੀ ਤਸਵੀਰ ਸਾਂਝੀ ਕੀਤੀ ਹੈ ਜੋ ਤਕਰੀਬਣ 6-7 ਸਾਲ ਪੁਰਾਣੀ ਹੈ।
ਇਸ ਤਸਵੀਰ ਨੂੰ ਉਨ੍ਹਾਂ ਸਾਂਝਾ ਕਰਦੇ ਹੋਏ ਲਿਖਿਆ, "ਮੈਂ ਤੇ ਹੈਪੀ ਰਾਇਕੋਟੀ 6-7 ਸਾਲ ਪਹਿਲਾਂ ਜਦੋਂ ਮੇਰੇ ਸੰਗੀਤ ਨੂੰ ਤੇ ਹੈਪੀ ਦੀ ਲਿਖ਼ਤ ਨੂੰ ਕੋਈ ਨਹੀਂ ਸੀ ਜਾਣਦਾ ਤੇ ਅੱਜ ਅਸੀਂ ਇੱਥੇ ਪੁੱਜੇ ਹਾਂ।"