ਪੰਜਾਬ

punjab

ETV Bharat / sitara

ਸੁਸ਼ਾਂਤ ਖ਼ੁਦਕੁਸ਼ੀ ਮਾਮਲੇ 'ਚ ਕੰਗਨਾ ਤੋਂ ਹੋਵੇਗੀ ਪੁੱਛਗਿੱਛ, ਸੰਮਨ ਭੇਜੇਗੀ ਮੁੰਬਈ ਪੁਲਿਸ

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਜਾਂਚ ਦੇ ਮਾਮਲੇ 'ਚ ਅਭਿਨੇਤਰੀ ਕੰਗਨਾ ਰਣੌਤ ਨਾਲ ਮੁੰਬਈ ਪੁਲਿਸ ਦੁਆਰਾ ਪੁੱਛਗਿੱਛ ਕੀਤੀ ਜਾਵੇਗੀ। ਪੁਲਿਸ ਦੇ ਅਨੁਸਾਰ, ਹੁਣ ਤੱਕ ਦੀ ਜਾਂਚ ਵਿੱਚ ਫਿਲਮ ਆਲੋਚਕ ਰਾਜੀਵ ਮਸੰਦ, ਨਿਰਦੇਸ਼ਕ-ਨਿਰਮਾਤਾ ਸੰਜੇ ਲੀਲਾ ਭੰਸਾਲੀ ਅਤੇ ਫਿਲਮ ਨਿਰਮਾਤਾ ਆਦਿੱਤਿਆ ਚੋਪੜਾ ਸਮੇਤ 39 ਲੋਕਾਂ ਦੇ ਬਿਆਨ ਦਰਜ ਕੀਤੇ ਗਏ ਹਨ।

cops to summon kangana ranaut in sushant singh rajput death case
ਸੁਸ਼ਾਂਤ ਖੁਦਕੁਸ਼ੀ ਮਾਮਲੇ 'ਚ ਕੰਗਨਾ ਤੋਂ ਹੋਵੇਗੀ ਪੁੱਛਗਿੱਛ, ਸੰਮਨ ਭੇਜੇਗੀ ਮੁੰਬਈ ਪੁਲਿਸ

By

Published : Jul 23, 2020, 7:25 PM IST

ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿੱਚ ਮੁੰਬਈ ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ। ਅਜਿਹੀ ਸਥਿਤੀ ਵਿੱਚ, ਹੁਣ ਇਹ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਪੁਲਿਸ ਅਭਿਨੇਤਰੀ ਕੰਗਣਾ ਰਣੌਤ ਦੇ ਬਿਆਨ ਦਰਜ ਕਰਨ ਲਈ ਉਨ੍ਹਾਂ ਨੂੰ ਤਾਜ਼ਾ ਸੰਮਨ ਭੇਜਣ ਵਾਲੀ ਹੈ।

ਸੁਸ਼ਾਂਤ ਦੀ ਮੌਤ ਦੇ ਮਾਮਲੇ ਦੀ ਜਾਂਚ ਵਿੱਚ ਕੰਗਣਾ ਰਣੌਤ ਦਾ ਬਿਆਨ ਵੀ ਦਰਜ ਕੀਤਾ ਜਾਵੇਗਾ। ਇਸ ਤੋਂ ਪਹਿਲਾਂ, 3 ਜੁਲਾਈ ਨੂੰ, ਬਾਂਦਰਾ ਪੁਲਿਸ ਸੰਮਨ ਦੀ ਇੱਕ ਕਾਪੀ ਲੈ ਕੇ ਕੰਗਨਾ ਰਣੌਤ ਦੇ ਜਿਮਖਾਨਾ ਵਿੱਚ ਸਥਿਤ ਘਰ ਪਹੁੰਚੀ ਸੀ।

ਜੇਕਰ ਸੂਤਰਾਂ ਦੀ ਮੰਨੀਏ ਤਾਂ ਕੰਗਨਾ ਰਣੌਤ ਦੇ ਸਟਾਫ ਦੀ ਇਕ ਮੈਂਬਰ ਨੇ ਪੁਲਿਸ ਨੂੰ ਦੱਸਿਆ ਕਿ ਅਭਿਨੇਤਰੀ ਮੁੰਬਈ ਵਿੱਚ ਨਹੀਂ ਹੈ। ਫਿਰ ਪੁਲਿਸ ਟੀਮ ਨੇ ਅਮ੍ਰਿਤਾ ਨੂੰ ਸੰਮਨ ਕਾਗਜ਼ ਦਿੱਤੇ ਅਤੇ ਕਿਹਾ ਕਿ ਉਹ ਕੰਗਨਾ ਨੂੰ ਦੱਸਣ ਅਤੇ ਉਨ੍ਹਾਂ ਨੂੰ ਦਿੱਤੀ ਤਰੀਕ 'ਤੇ ਪੁਲਿਸ ਥਾਣੇ ਆਉਣ ਲਈ ਕਹਿਣਾ।

ਹਾਲਾਂਕਿ ਸੂਤਰਾਂ ਅਨੁਸਾਰ, ਅਮ੍ਰਿਤਾ ਦੱਤ ਨੇ ਸੰਮਨ ਲੈਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਕੰਗਨਾ ਦੇ ਈ-ਮੇਲ ਐਡਰੈਸ ਦੀ ਮੰਗ ਕੀਤੀ। ਪਰ ਅਮ੍ਰਿਤਾ ਨੇ ਅਜਿਹਾ ਕਰਨ ਤੋਂ ਵੀ ਇਨਕਾਰ ਕਰ ਦਿੱਤਾ। ਉਨ੍ਹਾਂ ਨੂੰ 4 ਜੁਲਾਈ ਨੂੰ ਥਾਣੇ ਵੀ ਬੁਲਾਇਆ ਗਿਆ ਸੀ ਪਰ ਅਮ੍ਰਿਤਾ ਉਥੇ ਨਹੀਂ ਗਈ।

ਬੁੱਧਵਾਰ ਨੂੰ ਕੰਗਨਾ ਰਣੌਤ ਦੀ ਟਵਿੱਟਰ ਟੀਮ ਨੇ ਕੰਗਨਾ ਦੀ ਭੈਣ ਅਤੇ ਮੈਨੇਜਰ ਰੰਗੋਲੀ ਚੰਦੇਲ ਦੀ ਵਟਸਐਪ ਚੈਟ ਨੂੰ ਟਵਿੱਟਰ 'ਤੇ ਸਾਂਝਾ ਕੀਤਾ ਸੀ। ਇਸ ਵਿੱਚ ਦੱਸਿਆ ਗਿਆ ਕਿ ਕੰਗਨਾ ਨੂੰ ਕੋਈ ਸੰਮਨ ਨਹੀਂ ਭੇਜਿਆ ਗਿਆ।

ਉਨ੍ਹਾਂ ਲਿਖਿਆ ਸੀ ਕਿ ਕੰਗਨਾ ਨੂੰ ਅਜੇ ਤੱਕ ਕੋਈ ਅਧਿਕਾਰਤ ਤੌਰ 'ਤੇ ਸੰਮਨ ਨਹੀਂ ਮਿਲਿਆ ਹੈ। ਹਾਲਾਂਕਿ, ਰੰਗੋਲੀ ਨੂੰ ਪਿਛਲੇ 2 ਹਫਤਿਆਂ ਤੋਂ ਅਧਿਕਾਰਤ ਫੋਨ ਆ ਰਹੇ ਹਨ। ਕੰਗਣਾ ਆਪਣਾ ਬਿਆਨ ਦਰਜ ਕਰਨਾ ਚਾਹੁੰਦੀ ਹੈ, ਪਰ ਮੁੰਬਈ ਪੁਲਿਸ ਵੱਲੋਂ ਸਾਨੂੰ ਕੋਈ ਪ੍ਰਤੀਕਿਰਿਆ ਨਹੀਂ ਮਿਲ ਰਹੀ ਹੈ। ਇਹ ਉਨ੍ਹਾਂ ਮੈਸਿਜਿਜ਼ ਦਾ ਸਕਰੀਨ ਸ਼ਾਟ ਹੈ ਜੋ ਰੰਗੋਲੀ ਨੇ ਮੁੰਬਈ ਪੁਲਿਸ ਨੂੰ ਭੇਜੇ ਸੀ।

ਇਸ ਸਾਂਝੇ ਕੀਤੇ ਗਏ ਸਕਰੀਨ ਸ਼ਾਟ ਵਿੱਚ ਕੰਗਨਾ ਦੀ ਭੈਣ ਰੰਗੋਲੀ ਚੰਦੇਲ ਦੀ ਗੱਲਬਾਤ ਇੱਕ ਪੁਲਿਸ ਅਧਿਕਾਰੀ ਨਾਲ ਹੋਈ ਹੈ। ਇਹ ਅਧਿਕਾਰੀ ਜਾਂਚ ਟੀਮ ਨਾਲ ਜੁੜਿਆ ਹੋਇਆ ਹੈ।

ਇਸ ਚੈਟ ਵਿੱਚ ਪੁਲਿਸ ਅਧਿਕਾਰੀ ਕਹਿ ਰਹੇ ਹਨ ਕਿ ਜਾਂਚ ਵਿੱਚ ਵਿਅਸਤ ਹੋਣ ਕਾਰਨ ਉਹ ਕੰਗਨਾ ਦੇ ਘਰ ਸੰਮਨ ਦੇਣ ਨਹੀਂ ਆ ਸਕਦੇ। ਇਸ ਤੋਂ ਬਾਅਦ ਰੰਗੋਲੀ ਨੇ ਪੁਲਿਸ ਅਧਿਕਾਰੀ ਨੂੰ ਲਿਖਤੀ ਵਿੱਚ ਸਵਾਲ ਪੁੱਛਣ ਲਈ ਕਿਹਾ।

ਮੁੰਬਈ ਪੁਲਿਸ ਨੇ ਸੁਸ਼ਾਂਤ ਦੀ ਆਤਮਹੱਤਿਆ ਮਾਮਲੇ ਵਿੱਚ ਤਕਰੀਬਨ 39 ਲੋਕਾਂ ਦੇ ਬਿਆਨ ਦਰਜ ਕੀਤੇ ਹਨ। ਇਸ ਵਿੱਚ ਆਦਿਤਿਆ ਚੋਪੜਾ, ਸੰਜੇ ਲੀਲਾ ਭੰਸਾਲੀ, ਸੁਸ਼ਾਂਤ ਦਾ ਪਰਿਵਾਰ ਸੁਸ਼ਾਂਤ ਦੀ ਕਥਿਤ ਪ੍ਰੇਮਿਕਾ ਰੀਆ ਚੱਕਰਵਤੀ ਵੀ ਸਾਮਲ ਹਨ।

ABOUT THE AUTHOR

...view details