ਪੰਜਾਬ

punjab

ETV Bharat / sitara

ਸੁਸ਼ਾਂਤ ਮਾਮਲੇ ਵਿੱਚ ਭਾਜਪਾ ਅਤੇ ਕਾਂਗਰਸ ਨੇ ਇਕੱਠਿਆਂ, ਮੁੜ ਕੀਤੀ ਸੀਬੀਆਈ ਜਾਂਚ ਦੀ ਮੰਗ - ਕਾਂਗਰਸ

ਸਵਰਗਵਾਸੀ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੇ ਖ਼ੁਦਕੁਸ਼ੀ ਮਾਮਲੇ ‘ਤੇ ਬਿਹਾਰ ਵਿੱਚ ਸੱਤਾ ਅਤੇ ਵਿਰੋਧੀ ਧਿਰ ਇਕੱਠੇ ਖੜੇ ਦਿਖਾਈ ਦੇ ਰਹੇ ਹਨ। ਦੋਵਾਂ ਧਿਰਾਂ ਨੇ ਕੇਂਦਰੀ ਜਾਂਚ ਬਿਉਰੋ (ਸੀਬੀਆਈ) ਤੋਂ ਇਸ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ।

Sushant Rajput
ਸੁਸ਼ਾਂਤ ਸਿੰਘ ਰਾਜਪੂਤ

By

Published : Jul 29, 2020, 5:47 PM IST

ਪਟਨਾ: ਬਿਹਾਰ ਵਿੱਚ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਕੇ.ਕੇ. ਸਿੰਘ ਨੇ ਸੁਸ਼ਾਂਤ ਖੁਦਕੁਸ਼ੀ ਮਾਮਲੇ ਵਿੱਚ ਪਟਨਾ ਦੇ ਇਕ ਥਾਣੇ ਵਿੱਚ ਕੇਸ ਦਾਇਰ ਕਰਨ ਤੋਂ ਬਾਅਦ ਬਿਹਾਰ ਵਿੱਚ ਸੱਤਾ ਅਤੇ ਵਿਰੋਧੀ ਧਿਰ ਇਸ ਮਾਮਲੇ ‘ਤੇ ਇਕੱਠੇ ਖੜ੍ਹੇ ਹਨ।

ਦੋਵਾਂ ਧਿਰਾਂ ਨੇ ਕੇਂਦਰੀ ਜਾਂਚ ਬਿਉਰੋ (ਸੀਬੀਆਈ) ਤੋਂ ਇਸ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। ਭਾਜਪਾ ਦੇ ਬੁਲਾਰੇ ਨਿਖਿਲ ਆਨੰਦ ਨੇ ਕਿਹਾ ਕਿ ਸੁਸ਼ਾਂਤ ਸਿੰਘ ਰਾਜਪੂਤ ਇੱਕ ‘ਹੁਸ਼ਿਆਰ’, ‘ਪ੍ਰਤਿਭਾਵਾਨ’ ਅਤੇ ‘ਬੁੱਧੀਜੀਵੀ’ ਅਦਾਕਾਰ ਸਨ। ਸੁਸ਼ਾਂਤ ਦੀ ਸ਼ੱਕੀ ਮੌਤ ਨੇ ਪੂਰੀ ਦੁਨੀਆ ਦੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ।

ਉਨ੍ਹਾਂ ਕਿਹਾ, ‘ਸੁਸ਼ਾਂਤ ਦੇ ਪਰਿਵਾਰ ਵੱਲੋਂ ਦਰਜ ਕੀਤੇ ਕੇਸ ਨੂੰ ਸਾਡਾ ਸਮਰਥਨ ਹੈ, ਅਸੀਂ ਸਾਰੇ ਪਰਿਵਾਰ ਦੇ ਨਾਲ ਹਾਂ। ਸਾਰੇ ਖੇਤਰਾਂ ਦੇ ਮਹੱਤਵਪੂਰਣ ਲੋਕਾਂ ਨੇ ਇਸ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।” ਉਨ੍ਹਾਂ ਅੱਗੇ ਕਿਹਾ,“ਸੁਸ਼ਾਂਤ ਮਾਮਲੇ ਵਿੱਚ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ, ਤਾਂ ਜੋ ਬਿਹਾਰ ਦੇ ਬੇਟੇ ਨੂੰ ਨਿਆਂ ਮਿਲੇ। ਬਾਲੀਵੁੱਡ ਦਾ ਮਾਫੀਆ, ਹਵਾਲਾ, ਅਪਰਾਧਕ ਗੱਠਜੋੜ ਸਭ ਦੇ ਸਾਹਮਣੇ ਆਵੇ।”

ਇਥੇ, ਕਾਂਗਰਸ ਨੇ ਵੀ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਨੂੰ ਦੁਹਰਾਇਆ ਹੈ। ਬਿਹਾਰ ਪ੍ਰਦੇਸ਼ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਲਲਨ ਕੁਮਾਰ ਨੇ ਕਿਹਾ ਕਿ ਸੁਸ਼ਾਂਤ ਦੇ ਪਿਤਾ ਵੱਲੋਂ ਪਟਨਾ ਦੇ ਰਾਜੀਵ ਨਗਰ ਵਿੱਚ ਦਰਜ ਕੀਤੀ ਗਈ ਐਫਆਈਆਰ ਦੇ ਅਧਾਰ ’ਤੇ ਇਹ ਕਿਹਾ ਜਾ ਸਕਦਾ ਹੈ ਕਿ ਸੁਸ਼ਾਂਤ ਦੀ ਮੌਤ ਵਿੱਚ ਕਈ ਰਾਜ਼ ਲੁਕੇ ਹਨ। ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਇਨ੍ਹਾਂ ਪ੍ਰਸ਼ਨਾਂ ਦੇ ਜਵਾਬ ਮਿਲਨੇ ਚਾਹੀਦੇ ਹਨ।

ਉਨ੍ਹਾਂ ਕਿਹਾ ਕਿ ਇਸ ਕੇਸ ਦੀ ਜਾਂਚ ਸੀਬੀਆਈ ਤੋਂ ਹੋਣੀ ਚਾਹੀਦੀ ਹੈ, ਤਾਂ ਜੋ ਕੇਸ ਦੀ ਹਕੀਕਤ ਹਰ ਕਿਸੇ ਦੇ ਸਾਹਮਣੇ ਆ ਸਕੇ। ਲਲਨ ਨੇ ਪਿਛਲੇ ਦਿਨੀਂ ਰਾਜਪਾਲ ਨੂੰ ਇੱਕ ਪੱਤਰ ਦੇ ਕੇ ਸੀਬੀਆਈ ਜਾਂਚ ਦੀ ਬੇਨਤੀ ਵੀ ਕੀਤੀ ਸੀ।

ਧਿਆਨ ਯੋਗ ਹੈ ਕਿ ਮੰਗਲਵਾਰ ਨੂੰ ਲੋਕ ਜਨਸ਼ਕਤੀ ਪਾਰਟੀ (ਐਲਜੇਪੀ) ਦੇ ਪ੍ਰਧਾਨ ਚਿਰਾਗ ਪਾਸਵਾਨ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨਾਲ ਵੀ ਇਸ ਮਾਮਲੇ ‘ਤੇ ਫ਼ੋਨ ਰਾਹੀਂ ਗੱਲਬਾਤ ਕੀਤੀ ਸੀ। ਚਿਰਾਗ ਨੇ ਕਿਹਾ ਕਿ ਬਿਹਾਰ ਪੁਲਿਸ ਅਤੇ ਮਹਾਰਾਸ਼ਟਰ ਪੁਲਿਸ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ, ਪਰ ਖ਼ੁਦਕੁਸ਼ੀ ਦੇ ਭੇਦ ਨੂੰ ਸੁਲਝਾਉਣ ਲਈ ਜਾਂਚ ਸੀਬੀਆਈ ਨੂੰ ਸੌਂਪਣਾ ਬਿਹਤਰ ਹੈ।

ਮਹੱਤਵਪੂਰਣ ਗੱਲ ਇਹ ਹੈ ਕਿ ਬਾਲੀਵੁੱਡ ਅਭਿਨੇਤਾ ਸੁਸ਼ਾਂਤ ਨੇ 14 ਜੂਨ ਨੂੰ ਮੁੰਬਈ ਦੇ ਬਾਂਦਰਾ ਸਥਿਤ ਆਪਣੇ ਫਲੈਟ ਵਿੱਚ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ ਸੀ। ਸੁਸ਼ਾਂਤ ਦੇ ਪਿਤਾ ਨੇ ਸੁਸ਼ਾਂਤ ਦੀ ਦੋਸਤ ਰਿਆ ਅਤੇ ਉਸ ਦੇ ਪਰਿਵਾਰ ਖ਼ਿਲਾਫ਼ 25 ਜੂਨ ਨੂੰ ਪਟਨਾ ਵਿੱਚ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ।

ABOUT THE AUTHOR

...view details