ਚੰਡੀਗੜ੍ਹ: ਪੰਜਾਬ ਲਈ ਮਿਸ ਯੂਨੀਵਰਸ ਦਾ ਖਿਤਾਬ ਜਿੱਤ ਕੇ ਲਿਆਉਣ ਵਾਲੀ ਹਰਨਾਜ਼ ਕੌਰ ਸੰਧੂ ਨੇ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ। ਇਸ ਨੂੰ ਕਈ ਉਪਭੋਗਤਾਵਾਂ ਨੇ ਸ਼ੇਅਰ ਕੀਤਾ ਅਤੇ ਕਈ ਤਸਵੀਰਾਂ ਵੀ ਸ਼ੇਅਰ ਕੀਤੀਆਂ, ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ, ਆਪ ਆਗੂ ਰਾਘਵ ਚੱਢਾ, ਹਰਨਾਜ਼ ਸੰਧੂ ਅਤੇ ਉਸ ਦੇ ਮਾਤਾ ਪਿਤਾ ਮੌਜੂਦ ਸਨ।
ਇਸ ਮੁਲਾਕਾਤ ਵਿੱਚ ਮੁੱਖ ਮੰਤਰੀ ਨੇ 21 ਸਾਲਾਂ ਬਾਅਦ ਭਾਰਤ ਵਿੱਚ ਮਿਸ ਯੂਨੀਵਰਸ ਦਾ ਖਿਤਾਬ ਲਿਆ ਕੇ ਦੇਸ਼ ਦਾ ਮਾਣ ਵਧਾਉਣ ਲਈ ਹਰਨਾਜ਼ ਨੂੰ ਵਧਾਈ ਦਿੱਤੀ।
ਹਰਨਾਜ਼ ਕੌਰ ਸੰਧੂ ਨੂੰ ਸੀਐੱਮ ਮਾਨ ਨੇ ਦਿੱਤੀ ਵਧਾਈ ਤੁਹਾਨੂੰ ਦੱਸ ਦਈਏ ਕਿ ਮਿਸ ਯੂਨੀਵਰਸ ਬਣੀ ਹਰਨਾਜ਼ ਸੰਧੂ (Harnaz Sandhu became Miss Universe) ਨੇ ਪੂਰੀ ਦੁਨੀਆਂ ਵਿੱਚ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਹੈ।
ਜ਼ਿਕਰਯੋਗ ਹੈ ਕਿ 70ਵਾਂ ਮਿਸ ਯੂਨੀਵਰਸ ਮੁਕਾਬਲਾ ਪਿਛਲੇ ਸਾਲ 12 ਦਸੰਬਰ ਨੂੰ ਇਜ਼ਰਾਈਲ ਵਿੱਚ ਹੋਇਆ। ਇਸ ਮੁਕਾਬਲੇ ਦੇ ਸ਼ੁਰੂਆਤੀ ਪੜਾਅ ਵਿੱਚ 75 ਤੋਂ ਵੱਧ ਸੁੰਦਰ ਅਤੇ ਪ੍ਰਤਿਭਾਸ਼ਾਲੀ ਔਰਤਾਂ ਨੇ ਭਾਗ ਲਿਆ, ਪਰ ਤਿੰਨ ਦੇਸ਼ਾਂ ਦੀਆਂ ਔਰਤਾਂ ਨੇ ਟਾਪ 3 ਵਿੱਚ ਥਾਂ ਬਣਾਈ, ਜਿਸ ਵਿੱਚ ਭਾਰਤ ਦੀ ਹਰਨਾਜ਼ ਸੰਧੂ ਵੀ ਸ਼ਾਮਲ ਸੀ।
ਇਹ ਵੀ ਪੜ੍ਹੋ:'ਪਠਾਨ': ਸ਼ਾਹਰੁਖ ਖਾਨ ਦੀਆਂ ਨਵੀਆਂ ਤਸਵੀਰਾਂ ਹੋਈਆਂ ਵਾਇਰਲ, ਪ੍ਰਸ਼ੰਸਕਾਂ ਨਾਲ ਖੂਬ ਪੋਜ਼ ਦਿੰਦੇ ਨਜ਼ਰ ਆਏ 'ਕਿੰਗ ਖਾਨ'