ਫ਼ਿਲਮ 'ਰੱਬ ਦਾ ਰੇਡੀਓ 2' ਦਾ ਗੀਤ 'ਸ਼ੋਕੀਨ' ਹੋਇਆ ਰਿਲੀਜ਼ - desi crew
ਫ਼ਿਲਮ 'ਰੱਬ ਦਾ ਰੇਡੀਓ 2' ਦਾ ਗੀਤ 'ਸ਼ੋਕੀਨ' ਦਰਸ਼ਕਾਂ ਨੂੰ ਬੇਹੱਦ ਪਸੰਦ ਆ ਰਿਹਾ ਹੈ। ਪਹਾੜਾਂ 'ਚ ਫ਼ਿਲਮਾਏ ਇਸ ਗੀਤ ਦੀ ਵੀਡੀਓ ਦਾ ਕੈਮੇਰਾਵਰਕ ਕਮਾਲ ਦਾ ਹੈ।
ਚੰਡੀਗੜ੍ਹ :29 ਮਾਰਚ 2019 ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ 'ਰੱਬ ਦਾ ਰੇਡੀਓ 2' ਦਾ ਗੀਤ 'ਸ਼ੋਕੀਨ' ਰਿਲੀਜ਼ ਹੋ ਚੁੱਕਿਆ ਹੈ।ਇਸ ਗੀਤ ਨੂੰ ਅਵਾਜ਼ ਅਤੇ ਬੋਲ ਤਰਸੇਮ ਜੱਸੜ ਨੇ ਦਿੱਤੇ ਹਨ। ਗੀਤ ਨੂੰ ਸੰਗੀਤ ਦੇਸੀ ਕਰੂ ਨੇ ਕੀਤਾ ਹੈ।
ਪਿਆਰ ਦੇ ਰੰਗ ਦਿਖਾਉਂਣ ਵਾਲਾ ਇਹ ਗੀਤ ਰੂਹ ਨੂੰ ਸੁਕੁਨ ਦਿੰਦਾ ਹੈ।ਇਸ ਗੀਤ ਦੀ ਵੀਡੀਓ ਨੂੰ ਯੂਟਿਊਬ 'ਤੇ ਭਰਵਾ ਹੁੰਗਾਰਾ ਮਿਲ ਰਿਹਾ ਹੈ।ਇਸ ਲਈ ਇਹ ਗੀਤ ਯੂਟਿਊਬ 'ਤੇ 10 ਵੇਂ ਨੰਬਰ 'ਤੇ ਟ੍ਰੇਂਡ ਕਰ ਰਿਹਾ ਹੈ।
ਗੀਤ ਦੀ ਵੀਡੀਓ ਦੀ ਜੇਕਰ ਗੱਲ ਕਰੀਏ ਤਾਂ ਪਹਾੜਾਂ ਦੇ ਵਿੱਚ ਇਸ ਨੂੰ ਫ਼ਿਲਮਾਇਆ ਗਿਆ ਹੈ।ਤਰਸੇਮ ਜੱਸੜ ਅਤੇ ਸਿੰਮੀ ਚਾਹਲ ਦੇ ਐਕਸ਼ਪ੍ਰੇਸ਼ਨ ਇਸ ਵੀਡੀਓ ਨੂੰ ਚਾਰ ਚੰਦ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ।ਇਸ ਗੀਤ ਨੂੰ ਦੇਖ ਕੇ ਦਰਸ਼ਕਾਂ ਦੀ ਫ਼ਿਲਮ ਨੂੰ ਲੈਕੇ ਉਤਸੁਕਤਾ ਵੱਧ ਰਹੀ ਹੈ।ਜ਼ਿਕਰਯੋਗ ਹੈ ਕਿ ਇਸ ਫਿਲਮ 'ਚ ਬੀ ਐਨ ਸ਼ਰਮਾ, ਅਵਤਾਰ ਗਿੱਲ, ਨਿਰਮਲ ਰਿਸ਼ੀ, ਜਗਜੀਤ ਸੰਧੂ, ਹਾਰਬੀ ਸੰਘਾ, ਗੁਰਪ੍ਰੀਤ ਭੰਗੂ, ਸ਼ਿਵੇਂਦਰ ਮਾਹਲ,ਸੁਨੀਤਾ ਧੀਰ,ਤਾਨੀਆ ਅਤੇ ਬਲਜਿੰਦਰ ਕੌਰ ਮਹੱਤਵਪੂਰਨ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਇਹ ਫਿਲਮ ਮਨਪ੍ਰੀਤ ਜੌਹਲ ਨੇ ਵੇਹਲੀ ਜਨਤਾ ਫਿਲਮਸ ਲੇਬਲ ਦੇ ਤਹਿਤ ਆਸ਼ੂ ਮੁਨੀਸ਼ ਸਾਹਨੀ ਦੇ ਓਮ ਜੀ ਗਰੁੱਪ ਦੇ ਨਾਲ ਮਿਲ ਕੇ ਪ੍ਰੋਡਿਊਸ ਕੀਤੀ ਹੈ।ਇਸ ਫਿਲਮ ਦਾ ਨਿਰਦੇਸ਼ਨ ਸ਼ਰਨ ਆਰਟ ਨੇ ਕੀਤਾ ਹੈ।ਜੱਸ ਗਰੇਵਾਲ ਨੇ ਫਿਲਮ ਦੀ ਕਹਾਣੀ ਲਿਖੀ ਹੈ।ਫਿਲਮ ਦਾ ਸੰਗੀਤ ਵੇਹਲੀ ਜਨਤਾ ਰਿਕਾਰਡਸ ਲੇਬਲ ਦੇ ਅੰਤਰਗਤ ਰਿਲੀਜ਼ ਕੀਤਾ ਜਾ ਰਿਹਾ।