ਚੰਡੀਗੜ੍ਹ: 24 ਮਈ 2019 ਨੂੰ ਪਾਲੀਵੁੱਡ 'ਚ ਫ਼ੇਰ ਤੋਂ ਕਲੈਸ਼ ਹੋ ਗਈਆਂ ਨੇ ਦੋ ਫ਼ਿਲਮਾਂ ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਫ਼ਿਲਮ 'ਮੁਕਲਾਵਾ' ਅਤੇ ਗਿੱਪੀ ਗ੍ਰਰੇਵਾਲ ਅਤੇ ਸਰਗੁਣ ਮਹਿਤਾ ਦੀ ਫ਼ਿਲਮ ਚੰਡੀਗੜ੍ਹ-ਅੰਮ੍ਰਿਤਸਰ- ਚੰਡੀਗੜ੍ਹ ਦੋਹਾਂ ਹੀ ਫ਼ਿਲਮਾਂ ਇਕ ਦੂਜੇ ਦੇ ਕੌਨਸੇਪਟ ਤੋਂ ਬਿਲਕੁਲ ਵੱਖ ਹਨ।
ਗਿੱਪੀ ਗਰੇਵਾਲ ਅਤੇ ਐਮੀ ਵਿਰਕ ਹੋਏ ਆਹਮੋਂ-ਸਾਹਮਣੇ - ammy virk
ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ ਅਤੇ 'ਮੁਕਲਾਵਾ' ਦੋਵੇਂ ਫ਼ਿਲਮਾਂ 24 ਮਈ 2019 ਨੂੰ ਰਿਲੀਜ਼ ਹੋ ਰਹੀਆਂ ਹਨ।
gippy And Ammy
ਚੰਡੀਗੜ੍ਹ-ਅੰਮ੍ਰਿਤਸਰ- ਚੰਡੀਗੜ੍ਹ ਰੌਮ-ਕੌਮ 'ਤੇ ਆਧਾਰਿਤ ਹੈ ਦੂਜੇ ਪਾਸੇ 'ਮੁਕਲਾਵਾ' ਪੰਜਾਬ ਦੇ ਉਸ ਦੌਰ ਨੂੰ ਦਿਖਾਉਂਦੀ ਹੈ ਜਦੋਂ ਵਿਆਹ ਤੋਂ ਪਹਿਲਾਂ ਲਾੜਾ-ਲਾੜੀ ਨੂੰ ਮਿਲਣ ਤੱਕ ਨਹੀਂ ਸੀ ਦਿੱਤਾ ਜਾਂਦਾ। ਦੋਹਾਂ ਹੀ ਕਲਾਕਾਰਾਂ ਦੀਆਂ ਫੈਂਨ ਫੋਲੋਵਿੰਗ ਬਹੁਤ ਜ਼ਿਆਦਾ ਹੈ।
ਐਮੀ ਵਿਰਕ ਅੱਜ-ਕੱਲ੍ਹ ਚਰਚਾ ਦਾ ਵਿਸ਼ਾ ਵੀ ਬਣੇ ਹੋਏ ਹਨ। ਕਿਉਂਕਿ ਉਹ ਆਪਣਾ ਡੈਬਯੂ, ਬਾਲੀਵੁੱਡ ਚਰਚਿਤ ਫ਼ਿਲਮ '83' ਤੋਂ ਕਰ ਰਹੇ ਹਨ। ਦੇਖਣਾ ਦਿਲਚਸਪ ਹੋਵੇਗਾ ਕਿ 'ਮੁਕਲਾਵਾ' ਅਤੇ ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ ਫਿਲਮਾਂ ਵਿਚੋਂ ਕਿਹੜੀ ਫਿਲਮ ਦਰਸ਼ਕਾਂ ਨੂੰ ਜ਼ਿਆਦਾ ਪਸੰਦ ਆਉਂਦੀ ਹੈ।