ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਦੇ ਕਾਰਨ ਪਿਛਲੇ ਲੰਬੇ ਸਮੇਂ ਤੋਂ ਸਿਨੇਮਾਘਰਾਂ ’ਤੇ ਤਾਲਾ ਲੱਗਿਆ ਹੋਇਆ ਸੀ ਪਰ ਅੱਜ ਸਿਨੇਮਾ ਘਰ ਮੁੜ ਤੋਂ ਖੁੱਲ੍ਹ ਗਏ ਹਨ। ਇਸ ਦੇ ਨਾਲ ਪੰਜਾਬੀ ਫਿਲਮ ਪੁਆੜਾ ਨੇ ਸਿਨੇਮਾਘਰਾਂ ਚ ਧਮਾਲ ਮਚਾ ਦਿੱਤੀ ਹੈ।
ਦੱਸ ਦਈਏ ਕਿ ਪੰਜਾਬੀ ਫਿਲਮ ਪੁਆੜਾ ਦਰਸ਼ਕਾਂ ਨੂੰ ਬਹੁਤ ਪਸੰਦ ਆ ਰਹੀ ਹੈ। ਦੱਸ ਦਈਏ ਕਿ ਫਿਲਮ ਦੇ ਟ੍ਰੇਲਰ ਨੂੰ ਹੀ ਲੱਗਭਗ ਇੱਕ ਕਰੋੜ ਵਿਉਜ਼ ਮਿਲੇ ਹਨ ਜਦਕਿ ਫਿਲਮ ਦੇ ਗੀਤਾਂ ਨੂੰ 2 ਕਰੋੜ ਤੋਂ ਜਿਆਦਾ ਵਿਊਜ਼ ਮਿਲੇ ਹਨ।