ਪੰਜਾਬ

punjab

ETV Bharat / sitara

ਮਿਸ ਵਰਡਲ ਦਾ ਸੁਪਨਾ ਵੇਖਦੀ ਹੈ ਸੇਜਲ ਗੁਪਤਾ - ਸੇਜਲ ਗੁਪਤਾ ਬਾਲ ਕਲਾਕਾਰ

ਅੱਜ-ਕੱਲ੍ਹ ਅਦਾਕਾਰੀ ਦੇ ਖੇਤਰ 'ਚ ਸੇਜਲ ਗੁਪਤਾ ਬਾਲ ਕਲਾਕਾਰ ਵੱਜੋਂ ਚੰਗਾ ਨਾਂਅ ਬਣਾ ਰਹੀ ਹੈ। ਹਾਲ ਹੀ ਦੇ ਵਿੱਚ ਰਿਲੀਜ਼ ਹੋਈ ਫ਼ਿਲਮ ਮਿਸ਼ਨ ਮੰਗਲ 'ਚ ਸੇਜਲ ਨੇ ਅਹਿਮ ਕਿਰਦਾਰ ਨਿਭਾਇਆ। ਈਟੀਵੀ ਭਾਰਤ ਨਾਲ ਗੱਲਬਾਤ ਵੇਲੇ ਉਸ ਨੇ ਕਿਹਾ ਕਿ ਉਹ ਵੱਡੇ ਹੋ ਕੇ ਮਿਸ ਵਰਲਡ ਬਣਨਾ ਚਾਹੁੰਦੀ ਹੈ। ਕਿਵੇਂ ਕੀਤੀ ਸੇਜਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਉਸ ਲਈ ਪੜ੍ਹੋ ਪੂਰੀ ਖ਼ਬਰ

ਫ਼ੋਟੋ

By

Published : Sep 20, 2019, 3:18 PM IST

ਚੰਡੀਗੜ੍ਹ: ਸੇਜਲ ਗੁਪਤਾ ਅੱਜ-ਕੱਲ੍ਹ ਟੀਵੀ ਇੰਡਸਟਰੀ, ਬਾਲੀਵੁੱਡ ਅਤੇ ਵੈੱਬ ਸੀਰੀਜ਼ ਦੇ ਵਿੱਚ ਕੰਮ ਕਰਦੀ ਨਜ਼ਰ ਆ ਰਹੀ ਹੈ। ਸੇਜਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਐਡਸ ਤੋਂ ਕੀਤੀ। ਉਸ ਦਾ ਐਡਸ ਦਾ ਕੰਮ ਵੇਖ ਕੇ ਉਹ ਜ਼ੀ ਟੀਵੀ 'ਤੇ ਆਉਣ ਵਾਲੇ ਸੀਰੀਅਲ 'ਕਿਆ ਹਾਲ ਮਿਸਟਰ ਪੰਚਾਲ' ਦੇ ਵਿੱਚ ਸਿਲੈਕਟ ਕੀਤਾ ਗਿਆ। ਇਸ ਸੀਰੀਅਲ ਤੋਂ ਬਾਅਦ ਸੇਜਲ ਨੂੰ ਕਈ ਐਡਸ ਵੀ ਮਿਲੀਆਂ। ਉਸ ਦਾ ਕੰਮ ਵੇਖ ਕੇ ਫ਼ਿਲਮ ਮਿਸ਼ਨ ਮੰਗਲ ਦੀ ਟੀਮ ਨੇ ਉਸ ਨੂੰ ਫ਼ਿਲਮ ਲਈ ਸ਼ੋਰਟਲਿਸਟ ਕੀਤਾ। ਇਕ ਆਡੀਸ਼ਨ ਤੋਂ ਬਾਅਦ ਸੇਜਲ ਫ਼ਿਲਮ ਮਿਸ਼ਨ ਮੰਗਲ ਲਈ ਸਿਲੈਕਟ ਹੋ ਗਈ।

ਮਿਸ ਵਰਡਲ ਦਾ ਸੁਪਨਾ ਵੇਖਦੀ ਹੈ ਸੇਜਲ ਗੁਪਤਾ

ਹੋਰ ਪੜ੍ਹੋ: ਸਾਡੀ ਐਲੀ ਮਾਂਗਟ ਤੇ ਰੰਮੀ ਰੰਧਾਵਾ ਨੂੰ ਬੇਨਤੀ ਇਹ ਜੰਗ ਖ਼ਤਮ ਕਰੋ !

ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਵੇਲੇ ਸੇਜਲ ਨੇ ਦੱਸਿਆ ਕਿ ਫ਼ਿਲਮ ਮਿਸ਼ਨ ਮੰਗਲ ਦੇ ਸੈੱਟ 'ਤੇ ਅਕਸ਼ੈ ਕੁਮਾਰ ਨੇ ਉਸ ਨੂੰ ਬਹੁਤ ਸਪੋਰਟ ਕੀਤਾ।
ਇਸ ਤੋਂ ਇਲਾਵਾ ਸੇਜਲ ਸਲਮਾਨ ਖ਼ਾਨ, ਦੀਪਿਕਾ ਪਾਦੂਕੌਣ , ਰਣਵੀਰ ਸਿੰਘ ਵਰਗੇ ਕਲਾਕਾਰਾਂ ਦੇ ਨਾਲ ਕੰਮ ਕਰਨਾ ਚਾਹੁੰਦੀ ਹੈ।

ਹੋਰ ਪੜ੍ਹੋ: ਸਤਿੰਦਰ ਸਰਤਾਜ ਨੇ ਹਰ ਇੱਕ ਦੀ ਮਦਦ ਕਰਨ ਦਾ ਸੁਨੇਹਾ ਦਿੱਤਾ

ਐਕਟਿੰਗ ਤੋਂ ਇਲਾਵਾ ਸੇਜਲ ਇੱਕ ਚੰਗੀ ਡਾਂਸਰ ਹੈ। ਉਸ ਨੇ ਡਾਂਸ ਦੀ ਟ੍ਰੇਨਿੰਗ ਵੀ ਲਈ ਹੋਈ ਹੈ। ਸੇਜਲ ਨੇ ਕਿਹਾ ਕਿ ਉਹ ਡਾਂਸ ਤਾ ਚੰਗਾ ਕਰਦੀ ਹੈ ਪਰ ਉਸ ਨੂੰ ਸਟੰਟਸ ਨਹੀਂ ਆਉਂਦੇ। ਆਪਣੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਗੱਲਬਾਤ ਕਰਦੇ ਸੇਜਲ ਨੇ ਕਿਹਾ ਕਿ ਛੇਤੀ ਹੀ ਇੱਕ ਵੈੱਬ ਸੀਰੀਜ਼ 'ਚ ਨਜ਼ਰ ਆਵੇਗੀ। ਇਹ ਵੈੱਬ ਸੀਰੀਜ਼ ਊਲੂ ਐਪ 'ਤੇ ਨਸ਼ਰ ਹੋਵੇਗੀ। ਗੱਲਬਾਤ ਦੇ ਵਿੱਚ ਸੇਜਲ ਨੇ ਕਿਹਾ ਹੈ ਕਿ ਉਸ ਦਾ ਸੁਪਨਾ ਹੈ ਕਿ ਉਹ ਵੱਡੇ ਹੋਕੇ ਮਿਸ ਵਰਡਲ ਬਣੇ ਅਤੇ ਇੱਕ ਚੰਗੀ ਅਦਾਕਾਰਾ ਵੱਜੋਂ ਆਪਣੀ ਪਛਾਣ ਬਣਾਵੇ।

ABOUT THE AUTHOR

...view details