ਪੰਜਾਬ

punjab

ETV Bharat / sitara

ਸੌਖਾ ਨਹੀਂ ਸੀ ਚਾਰਲੀ ਦਾ ਸਿਨੇਮਾ ਜਗਤ 'ਚ ਨਾਂਅ ਬਣਾਉਣਾ - oscar

ਫ਼ਿਲਮੀ ਦੁਨੀਆ 'ਚ ਚਾਰਲੀ ਚੈਪਲਿਨ ਇਕ ਅਮਰ ਨਾਂਅ ਹੈ। ਚਾਰਲੀ ਦਾ ਜਨਮ 16 ਅਪ੍ਰੈਲ 1889 ਨੂੰ ਲੰਦਨ ਵਿਖੇ ਹੋਇਆ ਸੀ। ਚਾਰਲੀ ਚੈਪਲਿਨ ਦੀ ਮੌਤ 1977 ਦੇ ਕ੍ਰਿਸਮਸ ਵਾਲੇ ਦਿਨ ਹੋਈ ਸੀ।

Charlie Chaplin

By

Published : Apr 16, 2019, 2:29 PM IST

ਚੰਡੀਗੜ੍ਹ: ਚਾਰਲੀ ਨੇ ਆਪਣੇ ਫ਼ਿਲਮੀ ਸਫ਼ਰ 'ਚ ਬਹੁਤ ਨਾਂਅ ਕਮਾਇਆ 1940 'ਚ ਹਿਟਲਰ 'ਤੇ ਆਧਾਰਿਤ 'ਦੀ ਗ੍ਰੇਟ ਡਿਕਟੇਟਰ' ਫ਼ਿਲਮ ਬਣਾਈ ਸੀ। ਇਸ ਫ਼ਿਲਮ 'ਚ ਚਾਰਲੀ ਨੇ ਹਿਟਲਰ ਦੀ ਨਕਲ ਉਤਾਰੀ ਸੀ। ਚਾਰਲੀ ਚੈਪਲਿਨ ਨੂੰ 1973 'ਚ 'ਲਾਈਮ -ਲਾਈਟ' ਲਈ ਬੇਸਟ ਮਿਊਜ਼ਿਕ ਦੇ ਲਈ ਆਸਕਰ ਅਵਾਰਡ ਮਿਲਿਆ ਸੀ। ਇਹ ਫ਼ਿਲਮ 21 ਸਾਲ ਪਹਿਲਾਂ ਬਣੀ ਸੀ, ਇਸ ਦਾ ਪ੍ਰਦਰਸ਼ਨ ਲਾਸ ਐਂਜਲਸ 'ਚ ਜਦੋਂ ਹੋਇਆ ,ਉਸ ਤੋਂ ਬਾਅਦ ਫ਼ਿਲਮ ਦਾ ਨੋਮੀਨੇਸ਼ਨ ਆਸਕਰ ਲਈ ਹੋ ਗਿਆ ਸੀ।
ਚਾਰਲੀ ਦਾ ਜੀਵਨ ਸੰਘਰਸ਼ ਭਰਿਆ ਸੀ। ਬੇਪਰਵਾਹ ਅਤੇ ਸ਼ਰਾਬੀ ਪਿਤਾ ਦੇ ਕਾਰਨ ਇੰਨ੍ਹਾਂ ਦਾ ਪਰਿਵਾਰ ਬੁਰੀ ਤਰ੍ਹਾਂ ਤਬਾਹ ਹੋ ਗਿਆ ਸੀ। ਚੈਪਲਿਨ ਦੀ ਗਰੀਬ ਮਾਂ ਪਾਗਲਪਨ ਦਾ ਸ਼ਿਕਾਰ ਹੋ ਗਈ ਸੀ। ਜਿਸ ਦਾ ਨਤੀਜਾ ਇਹ ਹੋਇਆ ਕਿ ਚੈਪਲਿਨ ਨੂੰ ਸੱਤ ਸਾਲ ਦੀ ਉਮਰ 'ਚ ਆਸ਼ਰਮ ਜਾਣਾ ਪਿਆ। ਮਹਿਜ਼ 13 ਸਾਲ ਦੀ ਉਮਰ 'ਚ ਚਾਰਲੀ ਮੰਨੋਰੰਜਨ ਜਗਤ 'ਚ ਆਏ। ਡਾਂਸ ਦੇ ਨਾਲ-ਨਾਲ ਚਾਰਲੀ ਨੇ ਸਟੇਜ ਪਲੇ 'ਚ ਵੀ ਹਿੱਸਾ ਲੈਣਾ ਸ਼ੁਰੂ ਕੀਤਾ।
ਮਿਹਨਤ ਕਰਦੇ ਉਨ੍ਹਾਂ ਉਹ ਮੁਕਾਮ ਹਾਸਿਲ ਕੀਤਾ, ਜੋ ਅੱਜ ਤੱਕ ਕੋਈ ਨਹੀਂ ਕਰ ਪਾਇਆ ਸਿਨੇਮਾ ਜਗਤ ਦੇ ਉਨ੍ਹਾਂ ਦੇ ਯੋਗਦਾਨ ਦੇ ਚਲਦਿਆਂ ਆਸਕਰ ਸਮਾਰੋਹ 'ਚ ਉਨ੍ਹਾਂ ਲਈ 12 ਮਿੰਟ ਤੱਕ ਖ਼ੜੇ ਹੋ ਕੇ ਤਾਲੀਆਂ ਵਜਾਈਆਂ ਗਈਆਂ ਸਨ। ਇਹ ਆਸਕਰ ਦੇ ਇਤਿਹਾਸ ਦੀ ਸਭ ਚੋਂ ਵੱਡੀ ਸਟੈਂਡਿੰਗ ਔਵੇਸ਼ਨ ਰਹੀ।

For All Latest Updates

ABOUT THE AUTHOR

...view details