ਪੰਜਾਬ

punjab

ETV Bharat / sitara

ਪਿਆਰ ਵਿੱਚ ਆਈ ਦੂਰੀ ਨੂੰ ਵਿਖਾਉਂਦਾ ਹੈ ਗੀਤ 'ਚੰਨਾ ਵੇ' - Jaani and B Praak

ਪੰਜਾਬੀ ਫ਼ਿਲਮ ਸੁਫਨਾ ਦੇ ਗੀਤਾਂ ਨੂੰ ਦਰਸ਼ਕ ਚੰਗੀ ਪ੍ਰਤੀਕਿਰੀਆ ਦੇ ਰਹੇ ਹਨ। ਫ਼ਿਲਮ ਦੇ ਗੀਤ 'ਕਬੂਲ ਏ' ਅਤੇ 'ਜਾਨ ਦਿਆਂ ਗੇ' ਨੂੰ ਦਰਸ਼ਕ ਕਾਫ਼ੀ ਪਸੰਦ ਕਰ ਰਹੇ ਹਨ।

Film Sufna Songs
ਫ਼ੋਟੋ

By

Published : Jan 25, 2020, 11:15 PM IST

ਚੰਡੀਗੜ੍ਹ: ਐਮੀ ਵਿਰਕ ਅਤੇ ਤਾਨੀਆ ਦੀ ਮੁੱਖ ਭੂਮੀਕਾ ਵਾਲੀ ਫ਼ਿਲਮ 'ਸੁਫਨਾ' ਦਾ ਗੀਤ ਯੂਟਿਊਬ 'ਤੇ ਕਾਫ਼ੀ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਇਸ ਫ਼ਿਲਮ ਦੇ ਗੀਤ 'ਕਬੂਲ ਏ' ਅਤੇ 'ਜਾਨ ਦਿਆਂ ਗੇ' ਨੂੰ ਦਰਸ਼ਕ ਖ਼ੂਬ ਪਸੰਦ ਕਰ ਰਹੇ ਹਨ। ਹਾਲ ਹੀ ਵਿੱਚ ਇਸ ਫ਼ਿਲਮ ਦਾ ਤੀਜਾ ਗੀਤ 'ਚੰਨਾ ਵੇ' ਦਰਸ਼ਕਾਂ ਦੇ ਰੂਬਰੂ ਹੋ ਚੁੱਕਿਆ ਹੈ। ਇਸ ਗੀਤ ਵਿੱਚ ਪਿਆਰ ਵਿੱਚ ਆਈ ਦੂਰੀ ਵਿਖਾਈ ਗਈ ਹੈ। ਜਾਨੀ ਦੇ ਬੋਲਾਂ ਉੱਤੇ ਬੀ ਪ੍ਰਾਕ ਦੀ ਆਵਾਜ਼ ਬਹੁਤ ਹੀ ਦਰਦ ਭਰੀ ਹੈ। ਇਸ ਗੀਤ ਨੂੰ ਬੀ ਪ੍ਰਾਕ ਨੇ ਆਪਣੇ ਸੰਗੀਤ ਦੇ ਨਾਲ ਪੇਸ਼ ਕੀਤਾ ਹੈ।

ਜ਼ਿਕਰਯੋਗ ਹੈ ਕਿ ਫ਼ਿਲਮ 'ਸੁਫਨਾ' 14 ਫ਼ਰਵਰੀ ਨੂੰ ਸਿਨੇਮਾ ਘਰਾਂ 'ਚ ਰੀਲੀਜ਼ ਹੋਵੇਗੀ। ਸਾਲ 2020 ਐਮੀ ਵਿਰਕ ਲਈ ਬਹੁਤ ਖ਼ਾਸ ਹੈ ਕਿਉਂਕਿ ਇਸ ਸਾਲ ਉਨ੍ਹਾਂ ਦੀ ਪਹਿਲੀ ਬਾਲੀਵੁੱਡ ਫ਼ਿਲਮ '83' ਵੀ ਰਿਲੀਜ਼ ਹੋ ਰਹੀ ਹੈ।

ABOUT THE AUTHOR

...view details