ਚੰਡੀਗੜ੍ਹ:ਪੰਜਾਬੀ ਫਿਲਮ 'ਚੱਲ ਮੇਰਾ ਪੁੱਤ 2 ਰਿਲੀਜ਼ ਹੋ ਚੁੱਕੀ ਹੈ, ਦਰਸ਼ਕਾਂ ਇਸ ਫਿਲਮ ਦਾ ਕਾਫ਼ੀ ਸਮੇਂ ਤੋਂ ਇਤਜ਼ਾਰ ਕਰ ਰਹੇ ਸਨ। ਦਰਸ਼ਕਾਂ ਵੱਲੋਂ ਚੱਲ ਮੇਰਾ ਪੁੱਤ 2 ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਜਨਜੋਤ ਸਿੰਘ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ ਦੀ ਕਹਾਣੀ ਰਾਕੇਸ਼ ਧਵਨ ਨੇ ਲਿਖੀ ਹੈ। ਰਿਧਮ ਬੌਆਇਜ਼ ਐਂਟਰਟੇਨਮੈਂਟ, ਗਿਲਜ਼ ਨੈਟਵਰਕ ਅਤੇ ਓਮਜੀ ਸਟਾਰ ਸਟੂਡੀਓਜ਼ ਦੇ ਬੈਨਰ ਹੇਠ ਇਸ ਫ਼ਿਲਮ ਨੂੰ ਰਿਲੀਜ਼ ਕੀਤਾ ਗਿਆ ਹੈ।
ਚੱਲ ਮੇਰਾ ਪੁੱਤ 2 ਫਿਲਮ ਵਿਚ ਅਮਰਿੰਦਰ ਗਿੱਲ , ਸਿੰਮੀ ਚਾਹਲ, ਇਫਤਿਖਾਰ, ਨਾਸਿਰ , ਅਕਰਮ ਅਤੇ ਜ਼ਫਰੀ ਨੇ ਆਪਣੀ ਐਕਟਿੰਗ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ ਹੈ। ਦਰਸ਼ਕਾਂ ਵੱਲੋਂ ਪਾਕਿਸਤਾਨੀ ਅਦਾਕਾਰਾਂ ਨੂੰ ਬਹੁਤ ਪਸੰਦ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਸਿੰਮੀ ਚਾਹਲ ਅਤੇ ਅਮਰਿੰਦਰ ਗਿੱਲ ਦੀ ਐਕਟਿੰਗ ਨੂੰ ਵਧੇਰੇ ਪਸੰਦ ਕੀਤਾ ਗਿਆ ਹੈ।