ਲਾਸ ਐਂਜਲਸ: ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਟਵਿੱਟਰ ਨੇ ਐਲਾਨ ਕੀਤਾ ਕਿ ਬਲੈਕ ਪੈਂਥਰ ਸਟਾਰ ਚੈਡਵਿਕ ਬੋਸਮੈਨ ਦੇ ਅਧਿਕਾਰਿਕ ਅਕਾਉਂਟ ਤੋਂ ਕੀਤੇ ਗਏ ਟਵੀਟ ਨੂੰ ਹੁਣ ਤੱਕ ਦਾ ਸਭ ਤੋਂ ਵੱਧ ਲਾਈਕ ਕੀਤੇ ਜਾਣ ਵਾਲੀ ਪੋਸਟ ਬਣ ਗਈ ਹੈ।
ਇੱਕ ਰਿਪੋਰਟ ਮੁਤਾਬਕ ਕੋਲੋਨ ਕੈਂਸਰ ਤੋਂ ਪੀੜਤ ਚੈਡਵਿਕ ਬੋਸਮੈਨ ਦੇ ਦੇਹਾਂਤ ਤੋਂ ਇੱਕ ਦਿਨ ਬਾਅਦ ਹੀ ਸ਼ਨਿੱਚਰਵਾਰ ਨੂੰ ਟਵਿੱਟਰ ਨੇ ਜਾਣਕਾਰੀ ਸਾਂਝੀ ਕੀਤੀ ਹੈ। ਇਸ ਟਵੀਟ ਵਿੱਚ ਇੱਕ ਫੋਟੋ ਦੇ ਨਾਲ ਉਨ੍ਹਾਂ ਦੇ ਪਰਿਵਾਰ ਵੱਲੋਂ ਅਦਾਕਾਰ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ ਗਈ।
ਇਸ ਨੂੰ ਰੀ-ਟਵੀਟ ਕਰਦੇ ਹੋਏ ਟਵਿੱਟਰ ਨੇ ਲਿਖਿਆ, ਹੁਣ ਤੱਕ ਦਾ ਸਭ ਤੋਂ ਵੱਧ ਪਸੰਦ ਕੀਤਾ ਗਿਆ ਟਵੀਟ। ਕਿੰਗ ਦੇ ਲਈ ਇੱਕ ਟ੍ਰਿਬਿਊਟ।
ਬੋਸਮੈਨ ਦੇ ਅਧਿਕਾਰਤ ਟਵਿੱਟਰ ਅਕਾਉਂਟ ਤੋਂ ਇਸ ਪੋਸਟ ਨੂੰ ਸ਼ੁੱਕਰਵਾਰ ਸ਼ਾਮ 7 ਵਜੇ ਦੇ ਕਰੀਬ ਸਾਂਝਾ ਕੀਤਾ ਗਿਆ ਜਿਸ ਨੂੰ 20 ਲੱਖ ਵਾਰ ਰੀ-ਟਵੀਟ ਕੀਤਾ ਗਿਆ ਤੇ ਸ਼ਨਿੱਚਰਵਾਰ ਦੁਪਹਿਰ ਤੱਕ ਇਸ ਨੂੰ 77 ਲੱਖ ਤੋਂ ਵੱਧ ਲਾਈਕ ਮਿਲ ਚੁੱਕੇ ਸਨ ਤੇ ਇਹ ਕ੍ਰਮ ਅਜੇ ਵੀ ਜਾਰੀ ਹੈ।
ਪੋਸਟ ਨੂੰ ਰੀ-ਟਵੀਟ ਕਰਨ ਤੇ ਲਾਈਕ ਕਰਨ ਵਾਲਿਆਂ ਵਿੱਚ ਹਾਲੀਵੁੱਡ ਦੇ ਉੱਘੇ ਸਿਤਾਰੇ ਰਾਜਨੇਤਾ ਤੇ ਹੋਰ ਵੀ ਲੋਕ ਸ਼ਾਮਲ ਹਨ।