ਲਾਸ ਐਂਜਲਸ: ਮਸ਼ਹੂਰ ਗਾਇਕਾ ਬ੍ਰਿਟਨੀ ਸਪੀਅਰਸ ਦੇ ਡਾਂਸ ਕਰਨ ਵੇਲੇ ਲੱਤ 'ਤੇ ਸੱਟ ਲਗ ਗਈ। ਇਸ ਕਾਰਨ ਕਰਕੇ ਉਹ ਹਸਪਤਾਲ ਵਿੱਚ ਦਾਖ਼ਲ ਹੈ। ਇੱਕ ਨਿੱਜੀ ਵੈਬਸਾਇਟ ਮੁਤਾਬਕ 38 ਸਾਲਾ ਕਲਾਕਾਰ ਦੇ ਪੈਰ ਦੀ ਉਂਗਲੀ ਟੁੱਟ ਗਈ ਹੈ, ਜਿਸ ਕਾਰਨ ਉਸ ਦੇ ਪੈਰਾਂ 'ਤੇ ਪਲਾਸਟਰ ਚੜਿਆ ਹੋਇਆ ਹੈ। ਬ੍ਰਿਟਨੀ ਦੇ ਦੋਸਤ ਸੈਮ ਅਸਘਰੀ ਨੇ ਸੋਸ਼ਲ ਮੀਡੀਆ 'ਤੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ।
ਡਾਂਸ ਕਰਦੇ ਕਰਦੇ ਬ੍ਰਿਟਨੀ ਸਪੀਅਰਸ ਹੋਈ ਜਖ਼ਮੀ - ਅਮਰੀਕੀ ਗਾਇਕ ਬ੍ਰਿਟਨੀ ਸਪੀਅਰਸ
ਅਮਰੀਕੀ ਗਾਇਕ,ਡਾਂਸਰ ਅਤੇ ਅਦਾਕਾਰਾ ਬ੍ਰਿਟਨੀ ਸਪੀਅਰਸ ਡਾਂਸ ਕਰਦੇ ਹੋਏ ਜਖ਼ਮੀ ਹੋ ਗਈ ਹੈ। ਇਸ ਵੇਲੇ ਉਹ ਹਸਪਤਾਲ ਦਾਖ਼ਲ ਹੈ। ਇਹ ਜਾਣਕਾਰੀ ਉਸ ਦੇ ਦੋਸਤ ਸੈਮ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ।
ਫ਼ੋਟੋ
ਸੈਮ ਨੇ ਬ੍ਰਿਟਨੀ ਦੀਆਂ ਕਈ ਫੋਟੋਆਂ ਸਾਂਝੀਆਂ ਕੀਤੀਆਂ ਹਨ। ਇੱਕ ਤਸਵੀਰ ਵਿੱਚ ਬ੍ਰਿਟਨੀ ਹਸਪਤਾਲ ਦੇ ਐਮਰਜੈਂਸੀ ਕਮਰੇ ਵਿੱਚ ਲੇਟੀ ਹੋਈ ਦਿਖਾਈ ਦੇ ਰਹੀ ਹੈ।
ਸੈਮ ਨੇ ਬ੍ਰਿਟਨੀ ਦੇ ਛੇਤੀ ਠੀਕ ਹੋਣ ਦੀ ਕਾਮਨਾ ਕਰਦਿਆਂ ਲਿਖਿਆ, "ਮੈਂ ਉਸ ਦੀ ਛੇਤੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ ਤਾਂਕਿ ਉਹ ਫਿਰ ਤੋਂ ਦੌੜ ਭੱਜ ਅਤੇ ਡਾਂਸ ਕਰ ਸਕੇ।"