ਪੰਜਾਬ

punjab

ETV Bharat / sitara

ਬੀਪਰਾਕ ਦੇ ਘਰੋਂ ਘੋੜੀਆਂ ਦੇ ਗੀਤਾਂ ਦੀਆਂ ਅਵਾਜ਼ਾ ਆਉਣ ਲੱਗੀਆਂ - babal rai

ਪੰਜਾਬੀ ਗਾਇਕ ਅਤੇ ਸੰਗੀਤਕਾਰ ਬੀਪਰਾਕ ਦਾ ਵਿਆਹ ਹੋਣ ਜਾ ਰਿਹਾ ਹੈ। ਇਸ ਦੀ ਜਾਣਕਾਰੀ ਬੀਤੇ ਰਾਤ ਪਾਲੀਵੁੱਡ ਸਿਤਾਰਿਆਂ ਨੇ ਆਪੋ ਆਪਣੇ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ।

ਸੋਸ਼ਲ ਮੀਡੀਆ

By

Published : Apr 4, 2019, 7:50 PM IST

ਚੰਡੀਗੜ੍ਹ :ਹਾਲ ਹੀ ਵਿੱਚ ਫ਼ਿਲਮ 'ਕੇਸਰੀ' ਰਾਹੀਂ ਬਾਲੀਵੁੱਡ 'ਚ ਬਤੌਰ ਗਾਇਕ ਡੈਬਯੂ ਕਰਨ ਵਾਲੇ ਬੀਪਰਾਕ ਵਿਆਹ ਦੇ ਰਿਸ਼ਤੇ ਵਿੱਚ ਬੱਝਣ ਜਾ ਰਹੇ ਹਨ। ਬੀਤੀ ਰਾਤ ਪਾਲੀਵੁੱਡ ਸਿਤਾਰਿਆਂ ਨੇ ਇੰਸਟਾਗ੍ਰਾਮ 'ਤੇ ਬੀਪਰਾਕ ਵਲੋਂ ਦਿੱਤੀ ਗਈ ਪਾਰਟੀ ਦੀਆਂ ਯਾਦਾਂ ਨੂੰ ਪੋਸਟਾਂ ਰਾਹੀ ਸਾਂਝਾ ਕਰਕੇ ਸਾਰੇ ਹੀ ਫੈਨਜ ਨੂੰ ਹੈਰਾਨ ਕਰ ਦਿੱਤਾ, ਕਿਉਂਕਿ ਇਸ ਵਿਆਹ ਦੀ ਜਾਣਕਾਰੀ ਕਿਸੇ ਨੂੰ ਵੀ ਨਹੀਂ ਸੀ।

ਸੋਸ਼ਲ ਮੀਡੀਆ
ਸੋਸ਼ਲ ਮੀਡੀਆ
ਸੋਸ਼ਲ ਮੀਡੀਆ
ਸੋਸ਼ਲ ਮੀਡੀਆ
ਸੋਸ਼ਲ ਮੀਡੀਆ
ਸੋਸ਼ਲ ਮੀਡੀਆ
ਸੋਸ਼ਲ ਮੀਡੀਆ

ਦੱਸਣਯੋਗ ਹੈ ਕਿ ਇਸ ਪਾਰਟੀ ਦੇ ਵਿੱਚ ਐਮੀ ਵਿਰਕ, ਹਾਰਡੀ ਸੰਧੂ, ਸਰਗੁਨ ਮਹਿਤਾ, ਮੰਨਿਦਰ ਬੁਟਰ, ਜਾਨੀ, ਮਨਕੀਰਤ ਔਲਖ ਨਾਲ ਕਈ ਹੋਰ ਨਾਮੀ ਸਿਤਾਰਿਆਂ ਨੇ ਵੀਇਸ ਪਾਰਟੀ ਦੇ ਵਿੱਚ ਸ਼ਿਰਕਤ ਕੀਤੀ।

ਇਸ ਤੋਂ ਇਲਾਵਾਮਸ਼ਹੂਰ ਗਾਇਕ ਕਮਲ ਖ਼ਾਨ ਨੇ ਇੰਸਟਾਗਰਾਮ ਤੇ ਇਕ ਪੋਸਟ ਸਾਂਝੀ ਕੀਤੀ, ਜਿਸ ਵਿੱਚ ਉਨ੍ਹਾਂ ਬੀਪਰਾਕ ਨੂੰ ਵਿਆਹ ਦੀਆਂ ਮੁਬਾਰਕਾਂ ਦਿੱਤੀਆਂ ਹਨ।
ਇਸ ਪਾਰਟੀ ਦੀ ਖ਼ਾਸ ਗੱਲ ਇਹ ਰਹੀ ਕਿ ਐਮੀ ਅਤੇ ਹਾਰਡੀ ਸੰਧੂ ਆਪਣੀ ਫ਼ਿਲਮ '83' ਦੀ ਟ੍ਰੇਨਿੰਗ ਖ਼ਤਮ ਕਰਕੇ ਧਰਮਸ਼ਾਲਾ ਤੋਂ ਚੰਡੀਗੜ੍ਹ ਫੰਕਸ਼ਨ ਅਟੈਂਡ ਕਰਨ ਪੁੱਜੇ ਸਨ।

ABOUT THE AUTHOR

...view details