ਚੰਡੀਗੜ੍ਹ : ਅਜੇ ਦੇਵਗਨ ਦੀ ਫ਼ਿਲਮ 'ਸਿੰਘਮ' ਦਾ ਪੰਜਾਬੀ ਰੀਮੇਕ 9 ਅਗਸਤ 2019 ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗਾ। ਇਸ ਦੀ ਜਾਣਕਾਰੀ ਅਜੇ ਦੇਵਗਨ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝੀ ਕਰ ਕੇ ਦਿੱਤੀ ਹੈ। ਅਜੇ ਨੇ ਫ਼ਿਲਮ ਦਾ ਪੋਸਟਰਾ ਸਾਂਝਾ ਕਰਦੇ ਹੋਏ ਕਿਹਾ ਕਿ ਫ਼ਿਲਮ ਦਾ ਟੀਜ਼ਰ 3 ਜੁਲਾਈ ਨੂੰ ਰਿਲੀਜ਼ ਹੋਵੇਗਾ ਅਤੇ ਫ਼ਿਲਮ 9 ਅਗਸਤ ਨੂੰ ਸਿਨੇਮਾ ਘਰਾਂ ਦਾ ਸ਼ਿੰਘਾਰ ਬਣੇਗੀ।
ਬਾਲੀਵੁੱਡ ਦੇ 'ਸਿੰਘਮ' ਨੇ ਸਾਂਝੀ ਕੀਤੀ ਪਾਲੀਵੁੱਡ ਦੇ 'ਸਿੰਘਮ' ਦੀ ਤਸਵੀਰ - parmish verma
ਪਰਮੀਸ਼ ਵਰਮਾ ਦੀ ਆਉਣ ਵਾਲੀ ਫ਼ਿਲਮ 'ਸਿੰਘਮ' ਦਾ ਪੋਸਟਰ ਅਜੇ ਦੇਵਗਨ ਨੇ ਸਾਂਝਾ ਕੀਤਾ ਹੈ। ਇਹ ਫ਼ਿਲਮ 9 ਅਗਸਤ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ ਅਤੇ 3 ਜੁਲਾਈ ਨੂੰ ਇਸ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋਵੇਗਾ।
ਇਸ ਪੋਸਟਰ ਦੇ ਵਿੱਚ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਨਿਰਦੇਸ਼ਕ ਪਰਮੀਸ਼ ਵਰਮਾ ਪੁਲਿਸ ਦੇ ਰੂਪ 'ਚ ਨਜ਼ਰ ਆ ਰਹੇ ਹਨ। ਲੋਕ ਇਸ ਪੋਸਟਰ ਨੂੰ ਖ਼ੂਬ ਪਸੰਦ ਕਰ ਰਹੇ ਹਨ ਕਿਉਂਕਿ ਅੱਜ-ਕੱਲ੍ਹ ਜੋ ਪੰਜਾਬੀ ਫ਼ਿਲਮਾਂ ਦੇ ਪੋਸਟਰ ਰਿਲੀਜ਼ ਹੋ ਰਹੇ ਹਨ ਉਨ੍ਹਾਂ 'ਚ ਪੰਜਾਬੀ ਬਹੁਤ ਘੱਟ ਵੇਖਣ ਨੂੰ ਮਿਲਦੀ ਹੈ।
ਇੱਥੇ ਇਹ ਵੀ ਵਰਨਣਯੋਗ ਹੈ ਕਿ 3 ਜੁਲਾਈ ਜਿਸ ਦਿਨ ਇਸ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋ ਰਿਹਾ ਹੈ ਉਸ ਦਿਨ ਹੀ ਪਰਮੀਸ਼ ਵਰਮਾ ਦਾ ਜਨਮਦਿਨ ਵੀ ਹੈ। ਇਸ ਫ਼ਿਲਮ 'ਚ ਪਰਮੀਸ਼ ਵਰਮਾ ਦੇ ਨਾਲ ਸੋਨਮ ਬਾਜਵਾ ਵੀ ਮੁੱਖ ਕਿਰਦਾਰ 'ਚ ਨਜ਼ਰ ਆਵੇਗੀ। ਇਸ ਫ਼ਿਲਮ ਦੇ ਵਿੱਚ ਨਿਰਦੇਸ਼ਕ ਅਤੇ ਨਿਰਮਾਤਾ ਦੀ ਭੂਮਿਕਾ ਪੰਕਜ ਬੱਤਰਾ ਨੇ ਨਿਭਾਈ ਹੈ।
ਸਿੰਘਮ ਬਾਲੀਵੁੱਡ ਦੀ ਪੁਲਿਸ ਫ਼ਿਲਮਾਂ 'ਤੇ ਬਣੀ ਸਭ ਤੋਂ ਹਿੱਟ ਫ਼ਿਲਮਾਂ ਵਿੱਚੋਂ ਇੱਕ ਹੈ। ਹੁਣ ਇਸ ਫ਼ਿਲਮ ਦਾ ਪੰਜਾਬੀ ਰੀਮੇਕ ਕੀ ਕਮਾਲ ਕਰਦਾ ਹੈ ਇਹ ਤਾਂ 9 ਅਗਸਤ ਨੂੰ ਪੱਤਾ ਲੱਗ ਹੀ ਜਾਵੇਗਾ।