ਬਾਲੀਵੁੱਡ 'ਚ ਪੰਜਾਬੀ ਫ਼ਿਲਮ ‘ਛੜਾ’ ਦੇ ਚਰਚੇ - diljit
21 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਫ਼ਿਲਮ ‘ਛੜਾ’ ਦਾ ਟਰੇਲਰ ਦਰਸ਼ਕਾਂ ਤੋਂ ਇਲਾਵਾ ਬਾਲੀਵੁੱਡ ਕਲਾਕਾਰਾਂ ਨੂੰ ਵੀ ਪਸੰਦ ਆ ਰਿਹਾ ਹੈ। ਇਸ ਟਰੇਲਰ 'ਚ ਪਾਲੀਵੁੱਡ ਫ਼ਿਲਮਾਂ ਦੀ ਮਸ਼ਹੂਰ ਜੋੜੀ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਅਦਾਕਾਰੀ ਸਭ ਨੂੰ ਪਸੰਦ ਆ ਰਹੀ ਹੈ।
ਚੰਡੀਗੜ੍ਹ: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਆਉਣ ਵਾਲੀ ਫ਼ਿਲਮ ‘ਛੜਾ’ ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਇਸ ਫ਼ਿਲਮ ਦੇ ਟਰੇਲਰ ਰਿਲੀਜ਼ ਹੋਣ ਤੋਂ ਪਹਿਲਾਂ ਹੀ ਫ਼ਿਲਮ ਦੀ ਜਾਣਕਾਰੀ ਵਖਰੇ ਹੀ ਢੰਗ ਦੇ ਨਾਲ ਦਿਲਜੀਤ ਨੇ ਇੰਸਟਾਗ੍ਰਾਮ 'ਤੇ ਸਾਂਝੀ ਕਰਨੀ ਸ਼ੁਰੂ ਕਰ ਦਿੱਤੀ ਸੀ।
ਦੱਸਣਯੋਗ ਹੈ ਕਿ ਰਿਲੀਜ਼ ਹੋਏ ਇਸ ਟਰੇਲਰ 'ਚ ਦਿਲਜੀਤ ਤੇ ਨੀਰੂ ਬਾਜਵਾ ਦੀ ਕੈਮਿਸਟਰੀ ਹਰ ਵਾਰ ਦੀ ਤਰ੍ਹਾਂ ਕਮਾਲ ਦੀ ਹੈ। ਟਰੇਲਰ ਪੂਰਾ ਕਾਮੇਡੀ ਭਰਪੂਰ ਹੈ। ਇਸ ਟਰੇਲਰ 'ਚ ਇਕ ਸਸਪੈਂਸ ਵੇਖਣ ਨੂੰ ਮਿਲਦਾ ਹੈ ਪਹਿਲਾਂ ਦਿਲਜੀਤ ਪੂਰੀ ਕੋਸ਼ਿਸ਼ ਕਰਦਾ ਹੈ ਕਿ ਉਸ ਦਾ ਵਿਆਹ ਹੋ ਜਾਵੇ। ਜਦੋਂ ਕੀਤੇ ਵੀ ਗੱਲ ਨਹੀਂ ਬਣਦੀ ਫ਼ੇਰ ਉਹ ਵਿਆਹ ਕਰਵਾਉਣ ਦਾ ਖ਼ਿਲਾਫ਼ ਹੋ ਜਾਂਦਾ ਹੈ ਅਤੇ 'ਛੜੇ' ਰਹਿਣ ਦੇ ਫ਼ਾਈਦੇ ਲੋਕਾਂ ਨੂੰ ਦੱਸਦਾ ਹੈ।