ਮੁੰਬਈ: ਦੇਸ਼ ਭਰ ਵਿੱਚ ਗਣੇਸ਼ ਚਤੁਰਖੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਕੋਰੋਨਾ ਵਾਇਰਸ ਦੇ ਕਰਕੇ, ਇਸ ਸਾਲ ਗਣੇਸ਼ ਚਤੁਰਥੀ ਦੇ ਦਿਨ, ਲੋਕ ਆਪਣੇ-ਆਪਣੇ ਘਰਾਂ ਵਿੱਚ ਬੱਪਾ ਦਾ ਸਵਾਗਤ ਕਰ ਰਹੇ ਹਨ।
ਮੁੰਬਈ ਵਿੱਚ ਇਸ ਤਿਉਹਾਰ ਦੀ ਇੱਕ ਵੱਖਰੀ ਚਮਕ ਦੇਖਣ ਨੂੰ ਮਿਲਦੀ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬਾਲੀਵੁੱਡ ਹਸਤੀਆਂ ਨੇ ਅਪਣੇ ਘਰ ਗਣਪਤੀ ਜੀ ਦਾ ਸਵਾਗਤ ਕਰਕੇ ਵਿਰਾਜਮਾਨ ਕੀਤਾ।
ਅਦਾਕਾਰਾ ਸੋਨਾਲੀ ਬੇਂਦਰੇ ਨੇ ਆਪਣੇ ਘਰ ਵਿੱਚ ਬੱਪਾ ਦਾ ਸਵਾਗਤ ਕੀਤਾ। ਉਨ੍ਹਾਂ ਨੇ ਫੋਟੋ ਸ਼ੇਅਰ ਕਰਦਿਆਂ ਲਿਖਿਆ, "ਗਣੇਸ਼ ਚਤੁਰਥੀ ਦੀਆਂ ਸ਼ੁੱਭਕਾਮਨਾਵਾਂ।" ਸੋਨਾਲੀ ਨੇ ਗਣਪਤੀ ਦੇ ਜਸ਼ਨ ਦੀਆਂ ਕਈ ਤਸਵੀਰਾਂ ਪੋਸਟ ਕੀਤੀਆਂ ਹਨ।
ਅਦਾਕਾਰ ਰਾਜਕੁਮਾਰ ਰਾਓ ਨੇ ਘਰ ਬਣਾਏ ਗਣੇਸ਼ ਜੀ ਦਾ ਆਪਣੇ ਘਰ ਵਿੱਚ ਸਵਾਗਤ ਕੀਤਾ। ਜਿਸ ਦੀਆਂ ਤਸਵੀਰਾਂ ਸ਼ੇਅਰ ਕਰਨ ਦੇ ਨਾਲ, ਉਨ੍ਹਾਂ ਨੇ ਸਾਰਿਆਂ ਨੂੰ ਗਣੇਸ਼ ਚਤੁਰਥੀ ਦੀਆਂ ਮੁਬਾਰਕਾਂ ਦਿੱਤੀਆਂ।
ਅਦਾਕਾਰ ਅਨਿਲ ਕਪੂਰ ਨੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕੀਤੀ, ਜਿਸਦੇ ਨਾਲ ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ, "ਸ਼੍ਰੀ ਗਣੇਸ਼ ਦਾ ਆਸ਼ੀਰਵਾਦ ਹਮੇਸ਼ਾ ਤੁਹਾਡੇ ਅਤੇ ਤੁਹਾਡੇ ਪਰਿਵਾਰ ਨਾਲ ਰਹੇ! ਗਣੇਸ਼ ਚਤੁਰਥੀ ਦੀਆਂ ਵਧਾਈਆਂ।"
ਜੂਨੀਅਰ ਬੱਚਨ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਜਿਸ ਦੇ ਨਾਲ ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ, "ਭਗਵਾਨ ਗਣੇਸ਼ ਤੁਹਾਨੂੰ ਸਾਰਿਆਂ ਨੂੰ ਖੁਸ਼ੀਆਂ ਅਤੇ ਸਫ਼ਲਤਾ ਦੇਣ।"
ਇਸ ਤੋਂ ਇਲਾਵਾ ਕਰਨ ਜੌਹਰ ਅਤੇ ਅਦਾਕਾਰਾ ਅਨਨਿਆ ਪਾਂਡੇ ਨੇ ਵੀ ਸੋਸ਼ਲ ਮੀਡੀਆ ਰਾਹੀਂ ਗਣੇਸ਼ ਚਤੁਰਥੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।
ਸੋਨਾਕਸ਼ੀ ਸਿਨਹਾ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ਵਿੱਚ ਉਹ ਬੱਪਾ ਦੀ ਪੇਂਟਿੰਗ ਬਣਾਉਂਦੀ ਦਿਖਾਈ ਦੇ ਰਹੀ ਹੈ। ਹਾਲਾਂਕਿ, ਵੀਡੀਓ ਵਿੱਚ, ਅਦਾਕਾਰਾ ਦਾ ਸਿਰਫ਼ ਹੱਥ ਦਿਖਾਈ ਦੇ ਰਿਹਾ ਹੈ। ਇਸਦੇ ਨਾਲ ਕੈਪਸ਼ਨ ਵਿੱਚ ਉਨ੍ਹਾਂ ਨੇ ਲਿਖਿਆ, "ਹੈਪੀ ਗਣੇਸ਼ ਚਤੁਰਥੀ।"
ਇਸ ਦੇ ਨਾਲ ਹੀ ਰਿਤੇਸ਼ ਦੇਸ਼ਮੁਖ, ਸੋਨੂੰ ਸੂਦ, ਵਿਵੇਕ ਓਬਰਾਏ, ਕੁਨਾਲ ਖੇਮੂ ਅਤੇ ਸ਼ਰਧਾ ਕਪੂਰ ਨੇ ਵੀ ਸਾਰਿਆਂ ਨੂੰ ਗਣੇਸ਼ ਚਤੁਰਥੀ ਦੀਆਂ ਸ਼ੁੱਭਕਾਮਨਾਵਾਂ ਦਿੱਤੀ।