ਨਵੀਂ ਦਿੱਲੀ: ਨਾਗਰਿਕਤਾ ਸੋਧ ਐਕਟ ਨੂੰ ਲੈ ਕੇ ਮੁੰਬਈ ਦੇ ਅਗਸਤ ਕ੍ਰਾਂਤੀ ਮੈਦਾਨ 'ਚ ਵਿਰੋਧ ਪ੍ਰਦਰਸ਼ਨ ਕੀਤੇ ਗਏ ਜੋ ਕਿ ਸ਼ਾਂਤੀਪੂਰਵਕ ਢੰਗ ਨਾਲ ਖਤਮ ਹੋਇਆ। ਇਸ ਨੂੰ ਲੈਕੇ ਮੁੰਬਈ ਦੇ ਲੋਕਾਂ ਦੇ ਨਾਲ ਨਾਲ ਬਾਲੀਵੁੱਡ ਸਿਤਾਰੇ ਵੀ ਮੁੰਬਈ ਪੁਲਿਸ ਦੀ ਪ੍ਰਸ਼ੰਸਾ ਕਰ ਰਹੇ ਹਨ। ਬਾਲੀਵੁੱਡ ਅਭਿਨੇਤਾ ਫਰਹਾਨ ਅਖਤਰ ਅਤੇ ਅਦਿਤੀ ਰਾਓ ਹੈਦਰੀ ਨੇ ਟਵੀਟ ਕਰਕੇ ਲੋਕਾਂ ਦੇ ਨਾਲ-ਨਾਲ ਮੁੰਬਈ ਪੁਲਿਸ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਫ਼ਰਹਾਨ ਅਖਤਰ ਲਗਾਤਾਰ ਨਾਗਰਿਕਤਾ ਸੋਧ ਕਾਨੂੰਨ ਬਾਰੇ ਟਵੀਟ ਕਰ ਰਹੇ ਹਨ ਅਤੇ ਉਨ੍ਹਾਂ ਨੇ ਟਵਿੱਟਰ 'ਤੇ ਲੋਕਾਂ ਨੂੰ ਅਗਸਤ ਕ੍ਰਾਂਤੀ ਮੈਦਾਨ 'ਚ ਆਉਣ ਦੀ ਅਪੀਲ ਕੀਤੀ।
CAA ਖਿਲਾਫ ਮੁੰਬਈ ਵਿੱਚ ਸ਼ਾਂਤਮਈ ਪ੍ਰਦਰਸ਼ਨ, ਬਾਲੀਵੁੱਡ ਅਦਾਕਾਰਾਂ ਨੇ ਕੀਤਾ ਮੁੰਬਈ ਪੁਲਿਸ ਦਾ ਧੰਨਵਾਦ - CAA ਖਿਲਾਫ ਮੁੰਬਈ ਵਿੱਚ ਸ਼ਾਂਤਮਈ ਪ੍ਰਦਰਸ਼ਨ
ਬਾਲੀਵੁੱਡ ਅਭਿਨੇਤਾ ਫਰਹਾਨ ਅਖ਼ਤਰ ਅਤੇ ਅਦਿਤੀ ਰਾਓ ਹੈਦਰੀ ਨੇ ਟਵੀਟ ਕਰਕੇ ਲੋਕਾਂ ਦੇ ਨਾਲ-ਨਾਲ ਮੁੰਬਈ ਪੁਲਿਸ ਦੀ ਭੂਮਿਕਾ ਦੀ ਸ਼ਲਾਘਾ ਕੀਤੀ।
ਬਾਲੀਵੁੱਡ ਅਭਿਨੇਤਾ ਫ਼ਰਹਾਨ ਅਖਤਰ ਨੇ ਲੋਕਾਂ ਦੇ ਇਸ ਪ੍ਰਦਰਸ਼ਨ ਤੋਂ ਬਾਅਦ ਟਵੀਟ ਕੀਤਾ: 'ਅੱਜ ਸ਼ਾਂਤੀਪੂਰਨ ਪ੍ਰਦਰਸ਼ਨ ਲਈ ਵੈਲਡੇਨ ਮੁੰਬਈ ਅਤੇ ਮੁੰਬਈ ਪੁਲਿਸ ਦੀ ਵੀ ਪ੍ਰਸ਼ੰਸਾ ਬਣਦੀ ਹੈ ਜਿਸ ਨੇ ਉਥੇ ਮੌਜੂਦ ਸਾਰੇ ਲੋਕਾਂ ਦੀ ਸੁਰੱਖਿਆ ਦਾ ਖਿਆਲ ਰੱਖਿਆ।' ਇਸ ਤਰ੍ਹਾਂ ਮੁੰਬਈ 'ਚ ਇਸ ਪ੍ਰਦਰਸ਼ਨ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫੀ ਪ੍ਰਤੀਕ੍ਰਿਆ ਆ ਰਹੀ ਹੈ।
ਬਾਲੀਵੁੱਡ ਅਭਿਨੇਤਰੀ ਅਦਿਤੀ ਰਾਓ ਹੈਦਰੀ ਨੇ ਵੀ ਮੁੰਬਈ ਦੇ ਪ੍ਰਦਰਸ਼ਨ ਬਾਰੇ ਟਵੀਟ ਕੀਤਾ ਅਤੇ ਲਿਖਿਆ: ‘ਭਾਰਤੀਆਂ ਲਈ ਭਾਰਤ, ਏਕਤਾ ਲਈ ਭਾਰਤ, ਮਨੁੱਖਤਾ ਲਈ ਭਾਰਤ। ਇਹ ਇਸ ਤਰੀਕੇ ਨਾਲ ਕੀਤਾ ਗਿਆ ਹੈ। ਸਾਡੀ ਦੇਖਭਾਲ ਲਈ ਮੁੰਬਈ ਪੁਲਿਸ ਦਾ ਧੰਨਵਾਦ।