ਚੰਡੀਗੜ੍ਹ: ਆਪਣੇ ਰੈਪ 420 ਦੇ ਨਾਲ ਦਰਸ਼ਕਾਂ ਦੇ ਮਨਪਸੰਦ ਬਣਨ ਵਾਲੇ ਰੈਪਰ ਬੋਹੇਮੀਆ 15 ਅਕਤੂਬਰ ਨੂੰ 40 ਸਾਲਾਂ ਦੇ ਹੋ ਗਏ ਹਨ। ਬੋਹੇਮੀਆ ਦਾ ਜਨਮ ਕਰਾਚੀ ਪਾਕਿਸਤਾਨ 'ਚ ਹੋਇਆ।
14 ਸਾਲ ਦੀ ਉਮਰ 'ਚ ਗਏ ਸੀ ਅਮਰੀਕਾ
ਬੋਹੇਮੀਆ 14 ਸਾਲਾਂ ਦੇ ਸਨ ਜਦੋਂ ਉਹ ਪਾਕਿਸਤਾਨ ਤੋਂ ਅਮਰੀਕਾ ਆਏ। ਬੋਹੇਮੀਆ ਅਕਸਰ ਇਹ ਗੱਲ ਆਖਦੇ ਹਨ ਕਿ ਉਹ ਅਮਰੀਕਾ ਜਾਣ ਤੋਂ ਪਹਿਲਾਂ ਉਹ ਉੱਥੇ ਦੇ ਸ਼ੋਅ ਵੇਖਦੇ ਸੀ। ਉਸ ਵੇਲੇ ਉਹ ਸੋਚਦੇ ਸੀ ਕਿ ਉਹ ਅਮਰੀਕਾ ਬਹੁਤ ਵਧੀਆ ਥਾਂ ਹੈ ਪਰ ਜਦੋਂ ਬੋਹੇਮੀਆ ਅਮਰੀਕਾ ਪੁੱਜੇ ਤਾਂ ਅਮਰੀਕਾ ਦੇ ਅਸਲ ਹਾਲਾਤ ਉਨ੍ਹਾਂ ਦੇ ਸਾਹਮਣੇ ਆ ਗਏ। ਬੋਹੇਮੀਆ ਕਹਿੰਦੇ ਹਨ ਕਿ ਉੱਥੇ ਡਰਗ ਕਲਚਰ, ਗੈਂਗਸਟਰ ਕਲਚਰ ਬਹੁਤ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਜਾਣ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਬਦਲ ਗਈ।
ਕਈ ਨਾਂਅ ਨੇ ਬੋਹੇਮੀਆ ਦੇ
ਬੋਹੇਮੀਆ ਨੂੰ ਤਿੰਨ ਨਾਵਾਂ ਦੇ ਨਾਲ ਬੁਲਾਇਆ ਜਾਂਦਾ ਹੈ। ਇੱਕ ਰੋਜਰ ਡੇਵਿਡ ,ਰਾਜਾ ਅਤੇ ਬੋਹੇਮੀਆ, ਇੱਕ ਇੰਟਰਵਿਊ 'ਚ ਉਨ੍ਹਾਂ ਨੂੰ ਪੁਛਿੱਆ ਜਾਂਦਾ ਹੈ ਕਿ ਕਿਹੜਾ ਨਾਂਅ ਉਨ੍ਹਾਂ ਦੇ ਦਿਲ ਦੇ ਕਰੀਬ ਹੈ ਤਾਂ ਇਸ ਦਾ ਜਵਾਬ ਬੋਹੇਮੀਆ ਰਾਜਾ ਦਿੰਦੇ ਹਨ। ਇਸ ਦਾ ਕਾਰਨ ਉਹ ਦੱਸਦੇ ਹਨ ਕਿ ਇਹ ਨਾਂਅ ਉਨ੍ਹਾਂ ਨੂੰ ਉਨ੍ਹਾਂ ਦੀ ਮਾਂ ਨੇ ਦਿੱਤਾ ਸੀ।