ਮੁੰਬਈ: ਬਾਲੀਵੁੱਡ ਅਦਾਕਾਰ ਬੌਬੀ ਦਿਓਲ ਨੇ ਫ਼ਿਲਮ ਇੰਡਸਟਰੀ 'ਚ 25 ਸਾਲ ਪੂਰੇ ਕੀਤੇ ਹਨ। ਆਪਣੇ ਕਰੀਅਰ ਵਿੱਚ, ਬੌਬੀ ਨੇ ਬਹੁਤ ਸਾਰੀਆਂ ਵਧੀਆ ਫ਼ਿਲਮਾਂ ਦਿੱਤੀਆਂ। ਬਾਲੀਵੁੱਡ 'ਚ ਆਪਣੇ 25 ਸਾਲ ਪੂਰੇ ਹੋਣ 'ਤੇ ਬੌਬੀ ਨੇ ਟਵੀਟ ਕਰ ਕੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ।
ਉਨ੍ਹਾਂ ਨੇ ਪਹਿਲੇ ਟਵੀਟ ਵਿੱਚ ਲਿਖਿਆ, ‘ਮੈਂ ਫ਼ਿਲਮਾਂ ਵਿੱਚ 25 ਸਾਲ ਪੂਰੇ ਕੀਤੇ ਹਨ। ਇਹ ਯਾਤਰਾ ਅਕਤੂਬਰ 1995 ਵਿੱਚ ਸ਼ੁਰੂ ਹੋਈ ਸੀ। ਇਹ ਬਹੁਤ ਜਬਰਦਸਤ ਅਤੇ ਭਾਵੁਕ ਹੈ। ਮੈਂ ਮਾਣ ਨਾਲ ਕਹਿੰਦਾ ਹਾਂ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੇ ਉਤਰਾਅ ਚੜਾਅ ਵੇਖੇ ਹਨ।
ਦੂਜੇ ਟਵੀਟ ਵਿੱਚ ਅਦਾਕਾਰ ਨੇ ਲਿਖਿਆ, ‘ਇੱਕ ਗੱਲ ਜਿਹੜੀ ਮੈਨੂੰ ਇਨ੍ਹਾਂ 25 ਸਾਲਾਂ ਦੀ ਸਿਖਾਈ ਹੈ ਉਹ ਕਦੇ ਹਾਰ ਨਹੀਂ ਮੰਨਣਾ। ਹਮੇਸ਼ਾਂ ਉੱਠੋ ਅਤੇ ਅੱਗੇ ਵਧੋ। ਫ਼ਿਲਮਾਂ ਵਿੱਚ ਆਪਣੇ ਸਾਥੀਆਂ ਦੇ ਨਾਲ ਇੱਕ ਹੋਰ 25 ਸਾਲ ਦਾ ਇੰਤਜ਼ਾਰ ਕਰਨ ਦੇ ਲਈ ਤੁਹਾਡੇ ਸਾਰਿਆਂ ਦੇ ਪਿਆਰ ਅਤੇ ਸਹਿਯੋਗ ਦੇ ਯੋਗ ਹੋਣ ਦਾ ਵਾਅਦਾ ਕਰਦਾ ਹਾਂ। ਮੈਂ ਆਖ਼ਰੀ ਸਾਹ ਤੱਕ ਤੁਹਾਡਾ ਮਨੋਰੰਜਨ ਕਰਦਾ ਰਹਾਂਗਾ।