ਪੰਜਾਬ

punjab

ETV Bharat / sitara

ਪੰਜਾਬ, ਪੰਜਾਬੀਅਤ ਅਤੇ ਸਿੱਖੀ ਦੇ ਰੂਬਰੂ ਕਰਵਾਵੇਗੀ ਫ਼ਿਲਮ 'ਅੰਗਰੇਜ ਪੁੱਤ'

ਪਟਿਆਲਾ ਦੇ ਵਿੱਚ ਪੰਜਾਬੀ ਫ਼ਿਲਮ 'ਅੰਗਰੇਜ ਪੁੱਤ'ਦੀ ਟੀਮ ਨੇ ਪ੍ਰੈਸ ਕਾਨਫ਼ਰੰਸ ਕੀਤੀ। ਇਸ ਪ੍ਰੈਸ ਕਾਨਫ਼ਰੰਸ ਦੇ ਵਿੱਚ ਫ਼ਿਲਮ ਦੀ ਟੀਮ ਨੇ ਦੱਸਿਆ ਕਿ ਇਹ ਫ਼ਿਲਮ ਪੰਜਾਬ ਪੰਜਾਬੀਅਤ ਅਤੇ ਸਿੱਖੀ ਦੇ ਰੂਬਰੂ ਕਰਵਾਵੇਗੀ।

ਫ਼ੋਟੋ

By

Published : Jul 19, 2019, 11:25 PM IST

ਪਟਿਆਲਾ: ਬਾਲੀਵੁੱਡ ਫ਼ਿਲਮ ਪ੍ਰੋਡੂਸਰ ਮਯੰਕ ਸ਼ਰਮਾ ਗੁਰਦਿਆਲ ਸਿੰਘ ਸਿੱਧੂ ਨਾਲ ਮਿਲ ਕੇ ਫ਼ਿਲਮ 'ਅੰਗਰੇਜ਼ ਪੁੱਤ' ਬਣਾਉਣ ਜਾ ਰਹੇ ਹਨ।
ਇਸ ਫ਼ਿਲਮ ਦੇ ਨਿਰਮਾਤਾਵਾਂ ਨੇ ਪ੍ਰੈਸ ਕਾਨਫਰੰਸ ਰਹੀ ਜਾਣਕਾਰੀ ਦਿੱਤੀ ਇਹ ਪੰਜਾਬੀ ਫ਼ਿਲਮ 'ਅੰਗਰੇਜ ਪੁੱਤ' ਮਸਾਲਾ ਭਰਭੂਰ ਫਿਲਮ ਹੋਣ ਦੇ ਨਾਲ ਨਾਲ ਪੰਜਾਬ ਪੰਜਾਬੀਅਤ ਅਤੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਨੂੰ ਵੀ ਬੜਾਵਾ ਦੇਣ ਵਾਲੀ ਫ਼ਿਲਮ ਹੋਵੇਗੀ ਜਿਸ ਦੀ ਸ਼ੂਟਿੰਗ ਪੰਜਾਬ ਦੇ ਸ਼ਹਿਰ ਤਰਨਤਾਰਨ, ਫਿਰੋਜ਼ਪੁਰ, ਵਿਚ ਅਤੇ ਵਿਦੇਸ਼ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਵਿਚ ਕੀਤੀ ਜਾਵੇਗੀ।

ਪੰਜਾਬ ਪੰਜਾਬੀਅਤ ਅਤੇ ਸਿੱਖੀ ਦੇ ਰੂਬਰੂ ਕਰਵਾਵੇਗੀ ਫ਼ਿਲਮ 'ਅੰਗਰੇਜ ਪੁੱਤ'
ਫ਼ਿਲਮ ਦੇ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਪੰਜਾਬੀ ਇੰਡਸਟਰੀ ਦੇ ਦਿੱਗਜ਼ ਕਲਾਕਾਰ ਬੀ.ਐਨ ਸ਼ਰਮਾ ਨੇ ਮੀਡੀਆ ਦੇ ਸਨਮੁੱਖ ਹੁੰਦਿਆਂ ਕਿਹਾ ਕਿ ਇਹ ਫ਼ਿਲਮ ਇੱਕ ਅੰਗਰੇਜ਼ ਬੱਚਾ ਕਿਵੇਂ ਸਿੱਖੀ ਵੱਲ ਪ੍ਰਭਾਵਿਤ ਹੁੰਦਾ ਹੈ ਉਹ ਪਰਦੇ 'ਤੇ ਵਿਖਾਵੇਗੀ। ਇਹ ਫ਼ਿਲਮ 2020 ਦੇ ਵਿੱਚ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਵੇਗੀ।

ABOUT THE AUTHOR

...view details