ਪੰਜਾਬ

punjab

ETV Bharat / sitara

ਰੰਮੀ ਤੇ ਪ੍ਰਿੰਸ ਰੰਧਾਵਾ ਨੂੰ ਗਾਇਕੀ ਮਿਲੀ ਵਿਰਾਸਤ ਵਿੱਚ - biography of rami randhawa and prince randhawa

ਰੰਮੀ ਤੇ ਪ੍ਰਿੰਸ ਰੰਧਾਵਾ ਨੇ ਬੇਮਿਸਾਲ ਤੇ ਬੁਲੰਦ ਅਵਾਜ਼ ਨਾਲ ਪੰਜਾਬ ਵਿੱਚ ਆਪਣਾ ਇੱਕ ਵੱਖਰਾ ਮੁਕਾਮ ਹਾਸਲ ਕਰ ਲਿਆ ਹੈ। ਰੰਮੀ ਤੇ ਪ੍ਰਿੰਸ ਰੰਧਾਵਾ ਨੂੰ ਜ਼ਿਆਦਾਤਰ ਸੱਭਿਆਚਾਰਕ ਗੀਤਾਂ ਕਰਕੇ ਜਾਣਿਆ ਜਾਂਦਾ ਹੈ।

ਫ਼ੋਟੋ

By

Published : Sep 19, 2019, 5:46 PM IST

ਚੰਡੀਗੜ੍ਹ: ਪੰਜਾਬ ਵਿੱਚ ਗਾਇਕਾਂ ਦੀ ਕਮੀ ਨਹੀਂ ਹੈ, ਹਰ ਕੋਈ ਗਾਇਕੀ ਦੇ ਖੇਤਰ ਵਿੱਚ ਆਪਣਾ ਨਾਂਅ ਬਣਾਉਣਾ ਚਾਹੁੰਦਾ ਹੈ। ਜ਼ਿਆਦਾਤਰ ਗਾਇਕ ਆਪਣੇ ਲਚਰਤਾ ਭਰੇ ਗੀਤਾਂ ਕਰਕੇ ਸੁਰਖੀਆਂ ਬਟੋਰਦੇ ਹਨ, ਉੱਥੇ ਹੀ ਸਭਿਆਚਾਰਕ ਗੀਤਾਂ ਨਾਲ ਰੰਮੀ ਰੰਧਾਵਾਤੇ ਪ੍ਰਿੰਸ ਰੰਧਾਵਾ ਨੇ ਆਪਣਾ ਨਾਂਅ ਪੰਜਾਬ ਦੇ ਮਸ਼ਹੂਰ ਗਾਇਕਾਂ ਵਿੱਚ ਜੋੜਿਆ ਹੈ। ਇਹ ਉਹ ਕਲਾਕਾਰ ਹਨ, ਜਿਨ੍ਹਾਂ ਨੇ ਥੋੜ੍ਹੇ ਸਮੇਂ 'ਚ ਹੀ ਦੁਨੀਆ ਦੇ ਕੋਨੇ-ਕੋਨੇ ਵਿੱਚ ਆਪਣਾ ਨਾਂਅ ਬਣਾਇਆ ਹੈ। ਇਹ ਦੋਵੇਂ ਕਲਾਕਾਰ ਆਪਣੀ ਕਲਾਤਮਕਤਾ ਅਤੇ ਆਵਾਜ਼ ਕਾਰਨ ਪੂਰੀ ਦੁਨੀਆ ਵਿੱਚ ਮਸ਼ਹੂਰ ਹਨ।

ਹੋਰ ਪੜ੍ਹੋ: ਐਲੀ ਮਾਂਗਟ ਦਾ ਵਿਵਾਦਾਂ ਨਾਲ ਪੁਰਾਣਾ ਸਬੰਧ

ਜੇ ਗੱਲ ਕਰੀਏ ਰੰਮੀਦੇ ਨਿੱਜੀ ਜ਼ਿੰਦਗੀ ਦੀ ਤਾਂ ਰੰਮੀ ਦਾ ਜਨਮ 29 ਜਨਵਰੀ 1990 ਨੂੰ ਅਜਨਾਲਾ ( ਜ਼ਿਲ੍ਹਾ ਅੰਮ੍ਰਿਤਸਰ) ਵਿਖੇ ਹੋਇਆ ਤੇ ਪ੍ਰਿੰਸ ਦਾ ਜਨਮ 27 ਅਕਤੂਬਰ 1993 ਵਿੱਚ ਹੋਇਆ। ਉਨ੍ਹਾਂ ਦੇ ਗਾਇਕੀ ਦੇ ਸਫ਼ਰ ਦੀ ਜੇ ਗੱਲ ਕਰੀਏ ਤਾਂ ਉਨ੍ਹਾਂ ਦੋਵਾਂ ਨੂੰ ਗਾਇਕੀ ਵਿਰਾਸਤ ਵਿੱਚ ਹੀ ਮਿਲੀ, ਕਿਉਂਕਿ ਰੰਮੀ ਤੇ ਪ੍ਰਿੰਸ ਦੇ ਪਿਤਾ ਜੀ ਵੀ ਪੰਜਾਬੀ ਲੋਕ ਗੀਤਾਂ ਦੇ ਮਸ਼ਹੂਰ ਗਾਇਕ ਸਨ। ਰੰਮੀ ਤੇ ਪ੍ਰਿੰਸ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ।

ਹੋਰ ਪੜ੍ਹੋ: ਰੁਕਣ ਦਾ ਨਾਂਅ ਨਹੀਂ ਲੈ ਰਹੀਆਂ ਰੈਮੀ ਰੰਧਾਵਾ ਅਤੇ ਐਲੀ ਮਾਂਗਟ ਦੀਆਂ ਗਾਲਾਂ

ਰੰਮੀ ਤੇ ਪ੍ਰਿੰਸ ਦਾ ਪਹਿਲਾ ਗਾਣਾਂ ਸੱਪ, ਸ਼ੇਰ ਤੇ ਜੱਟ ਰਿਲੀਜ਼ ਹੋਇਆ, ਜੋ ਦਰਸ਼ਕਾਂ ਨੂੰ ਕਾਫ਼ੀ ਪੰਸਦ ਆਇਆ ਸੀ। ਇਸ ਤੋਂ ਇਲਾਵਾ ਦੋਵਾਂ ਭਰਾਵਾਂ ਦੀ ਜੋੜੀ ਦੇ ਗਾਣੇ ਸੋਸ਼ਲ ਮੀਡੀਆ 'ਤੇ ਕਾਫ਼ੀ ਮਸ਼ਹੂਰ ਹੋਏ। ਇਸ ਤੋਂ ਇਲਾਵਾ 'ਬੱਬਰ ਸ਼ੇਰ', 'Audi vs ਕੜਾ' ਤੇ 'ਉਹ ਜੱਟ ਕਿਹੜੇ ਪਿੰਡ' ਰਹਿੰਦਾ ਵਰਗੇ ਕਈ ਗਾਣੇ ਲੋਕਾਂ ਵਿੱਚ ਪ੍ਰਸਿੱਧ ਹੋਏ। ਇਸ ਤੋਂ ਇਲਾਵਾ ਰੰਮੀ ਤੇ ਪ੍ਰਿੰਸ ਦੇ ਪਿਤਾ ਜਸਵੰਤ ਰੰਧਾਵਾ ਆਪਣੇ ਸਮੇਂ ਦੇ ਬਹੁਤ ਮਸ਼ਹੂਰ ਲੋਕ ਗਾਇਕ ਸਨ।

ਇਨ੍ਹਾਂ ਦੋਵਾਂ ਭਰਾਵਾਂ ਨੇ ਆਪਣੇ ਗੀਤਾਂ ਨੂੰ ਫੇਸਬੁੱਕ ਰਾਹੀਂ ਲੋਕਾਂ ਤੱਕ ਪਹੁੰਚਾਇਆ, ਉਨ੍ਹਾਂ ਦੀ ਆਵਾਜ਼ 'ਚ ਗਾਏ ਗੀਤ ਲੋਕਾਂ ਵਿੱਚ ਛੇਤੀ ਹੀ ਪ੍ਰਸਿੱਧ ਹੋ ਗਏ। ਹਾਲ ਹੀ ਵਿੱਚ ਰੰਮੀ ਤੇ ਪ੍ਰਿੰਸ ਵਿਵਾਦਾਂ ਦਾ ਸ਼ਿਕਾਰ ਹੋਏ ਹਨ। ਦਰਅਸਲ ਇਹ ਮਾਮਲਾ ਪੰਜਾਬੀ ਗਾਇਕਾ ਐਲੀ ਮਾਂਗਟ ਨਾਲ ਟਕਰਾਅ ਦਾ ਹੈ, ਜੋ ਕਾਫ਼ੀ ਸਮੇਂ ਤੋਂ ਸੋਸ਼ਲ ਮੀਡੀਆ ਰਾਹੀ ਹੋ ਰਹੀ ਸੀ।

ABOUT THE AUTHOR

...view details