ਪੰਜਾਬ

punjab

ETV Bharat / sitara

ਬਿੰਨੂ ਢਿੱਲੋਂ ਦੀ ਨਵੀਂ ਫ਼ਿਲਮ ਦੇ ਪੋਸਟਰ ਦਾ ਹੋਇਆ ਪਹਿਲਾ ਲੁੱਕ ਜਾਰੀ

ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਬਿੰਨੂ ਢਿੱਲੋਂ ਦੀ ਨਵੀਂ ਫ਼ਿਲਮ 'ਰੌਣਕ ਮੇਲਾ' ਦਾ ਐਲਾਨ ਖ਼ੁਦ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ।

By

Published : Dec 30, 2019, 9:32 AM IST

binnu dhillon
ਫ਼ੋਟੋ

ਚੰਡੀਗੜ੍ਹ: ਪੰਜਾਬੀ ਫ਼ਿਲਮ ਇੰਡਸਟਰੀ ਹੁਣ ਬਾਲੀਵੁੱਡ ਦੀ ਤਰ੍ਹਾ ਹੀ ਚੜਾਈ ਕਰ ਰਹੀ ਹੈ। ਇਸ ਤੋਂ ਇਲਾਵਾ ਬਾਲੀਵੁੱਡ ਦੀਆਂ ਫ਼ਿਲਮਾਂ ਵਾਂਗ ਹੁਣ ਪੰਜਾਬੀ ਫ਼ਿਲਮਾਂ ਦਾ ਐਲਾਨ ਵੀ ਪਹਿਲਾ ਹੋਣਾ ਸ਼ੁਰੂ ਹੋ ਗਿਆ ਹੈ। ਦੱਸਣਯੋਗ ਹੈ ਕਿ ਪੰਜਾਬੀ ਫ਼ਿਲਮਾ ਦੇ ਉੱਘੇ ਅਦਾਕਾਰ ਬਿੰਨੂ ਢਿੱਲੋਂ ਨੇ ਆਪਣੀ ਨਵੀਂ ਫ਼ਿਲਮ ਦਾ ਐਲਾਨ ਆਪਣੇ ਸੋਸ਼ਲ ਮੀਡੀਆ 'ਤੇ ਕੀਤਾ ਹੈ। ਇਸ ਫ਼ਿਲਮ ਦਾ ਨਾਂਅ 'ਰੌਣਕ ਮੇਲਾ' ਹੈ। ਇਹ ਸਾਲ 2021 ਵਿੱਚ ਰਿਲੀਜ਼ ਹੋਵੇਗੀ।

ਹੋਰ ਪੜ੍ਹੋ: ਜਨਵਰੀ 2020 'ਚ ਰਿਲੀਜ਼ ਹੋਵੇਗੀ ਮਲਾਲਾ ਯੂਸਫ਼ਜ਼ਈ ਦੀ ਬਾਇਓਪਿਕ ਫ਼ਿਲਮ

ਇਸ ਪੋਸਟਰ ਦੇ ਨਾਲ ਬਿੰਨੂ ਨੇ ਕੈਪਸ਼ਨ ਵਿੱਚ ਲਿਖਿਆ, ਬਾਰੀ ਬਰਸੀ ਖੱਟਣ ਗਿਆ ਸੀ.....ਖੱਟ ਕੇ ਲਿਆਂਦਾ ਥੈਲਾ......ਮਹਿਫ਼ਿਲ ਤਾਂ ਸੱਜਦੀ ਜੇ ਲੱਗੇ ਰੌਣਕ ਮੇਲਾ।'

ਹੋਰ ਪੜ੍ਹੋ: ਜਨਮਦਿਨ ਵਿਸ਼ੇਸ਼: ਆਪਣੇ ਜ਼ਮਾਨੇ ਦੇ ਜਾਣੇ ਮਾਣੇ ਕਲਾਕਾਰਾਂ ਵਿੱਚੋਂ ਇੱਕ ਸਨ ਰਾਜੇਸ਼ ਖੰਨਾ

ਜ਼ਿਕਰੇਖ਼ਾਸ ਹੈ ਕਿ ਪੰਜਾਬੀ ਅਦਾਕਾਰ ਗੁਰਪ੍ਰੀਤ ਘੁੱਗੀ ਦੇ ਨਾਲ ਕਈ ਹੋਰ ਕਲਾਕਾਰਾਂ ਨੇ ਇਸ ਪੋਸਟਰ ਦੀ ਸ਼ਲਾਂਘਾ ਕੀਤੀ। ਦੱਸ ਦੇਈਏ ਕਿ ਇਸ ਫ਼ਿਲਮ ਨੂੰ ਡਾਇਰੈਕਟ ਸਮੀਪ ਕੰਗ ਕਰਨਗੇ। ਇਹ ਫ਼ਿਲਮ 19 ਫਰਵਰੀ 2021 ਨੂੰ ਸਿਨੇਮਾਘਰਾਂ ਵਿੱਚ ਦਸਤਕ ਦੇਵੇਗੀ।

ABOUT THE AUTHOR

...view details