ਮੋਹਾਲੀ: ਪੰਜਾਬੀ ਕਲਾਕਾਰ ਬਿੰਨੂ ਢਿੱਲੋਂ ਨੇ ਮੀਡੀਆ ਦੇ ਰੂ-ਬ-ਰੂ ਹੁੰਦਿਆਂ ਚੱਲ ਰਹੇ ਗੁਰਦਾਸ ਮਾਨ ਵਿਵਾਦ 'ਤੇ ਟਿੱਪਣੀ ਕਰਦਿਆਂ ਇਹ ਗੱਲ ਆਖੀ ਹੈ ਕਿ ਉਹ ਬਹੁਤ ਛੋਟੇ ਹਨ ਕਿਸੇ ਵੀ ਵਿਵਾਦ 'ਤੇ ਟਿੱਪਣੀ ਕਰਨ ਦੇ ਲਈ,ਉਨ੍ਹਾਂ ਕਿਹਾ ਕਿ ਇਹ ਵਿਵਾਦ ਤਾਂ ਹੁੰਦੇ ਹੀ ਰਹਿੰਦੇ ਹਨ, ਜਦੋਂ ਬਿੰਨੂ ਢਿੱਲੋਂ ਨੂੰ ਇਹ ਪੁੱਛਿਆ ਗਿਆ ਕਿ ਸਾਊਥ ਫ਼ਿਲਮ ਇੰਡਸਟਰੀ 'ਚ ਅਤੇ ਪੰਜਾਬੀ ਫ਼ਿਲਮ ਇੰਡਸਟਰੀ 'ਚ ਇਨ੍ਹਾਂ ਅੰਤਰ ਕਿਉਂ ਹੈ?
ਬਿੰਨੂ ਢਿੱਲੋਂ ਨੇ ਪੰਜਾਬੀ ਇੰਡਸਟਰੀ ਨੂੰ ਲੈ ਕੇ ਕਹੀ ਅਹਿਮ ਗੱਲ - gurdas Man News
ਮੋਹਾਲੀ ਦੇ ਵਿੱਚ ਬਿੰਨੂ ਢਿੱਲੋਂ ਮੀਡੀਆ ਦੇ ਨਾਲ ਮੁਖ਼ਾਤਿਬ ਹੋਏ ਅਤੇ ਉਨ੍ਹਾਂ ਨੇ ਚੱਲ ਰਹੇ ਗੁਰਦਾਸ ਮਾਨ ਵਿਵਾਦ ਅਤੇ ਇੰਡਸਟਰੀ ਦੇ ਵਿਸ਼ੇ 'ਤੇ ਗੱਲਾਂ ਕਹੀਆਂ, ਕੀ ਕਿਹਾ ਬਿੰਨੂ ਢਿੱਲੋਂ ਨੇ ਉਸ ਲਈ ਪੜ੍ਹੋ ਪੂਰੀ ਖ਼ਬਰ...
ਉਨ੍ਹਾਂ ਨੇ ਕਿਹਾ ਕਿ ਫ਼ਰਕ ਸਿਰਫ਼ ਇੰਨ੍ਹਾਂ ਹੀ ਹੈ ਕਿ ਸਾਊਥ ਦੇ ਦਰਸ਼ਕ ਜੇਕਰ ਕੀਤੇ ਪਾਈਰੇਟਿਡ ਫ਼ਿਲਮਾਂ ਦੀ ਦੁਕਾਨ ਵੇਖ ਲੈਣ ਤਾਂ ਆਪ ਹੀ ਉਸ ਨੂੰ ਅੱਗ ਲਗਾ ਦਿੰਦੇ ਹਨ ਅਤੇ ਫ਼ਿਲਮ ਦੇ ਨਿਰਦੇਸ਼ਕ ਅਤੇ ਹੀਰੂ ਨੂੰ ਪਤਾ ਵੀ ਨਹੀਂ ਹੁੰਦਾ। ਸਾਡੇ ਪੰਜਾਬ 'ਚ ਦਰਸ਼ਕ ਬਿਲਕੁਲ ਉਨ੍ਹਾਂ ਤੋਂ ਉਲਟ ਹਨ।
ਇਸ ਤੋਂ ਇਲਾਵਾ ਬਿੰਨੂ ਢਿੱਲੋਂ ਨੇ ਇਹ ਵੀ ਕਿਹਾ ਸਾਡੀ ਪੰਜਾਬ ਦੇ ਦਰਸ਼ਕ ਅਦਾਕਾਰ ਨੂੰ ਤਰਜ਼ੀਹ ਨਹੀਂ ਦਿੰਦੇ। ਉਹ ਫ਼ਿਲਮ ਦੇ ਕਾਨਸੈਪਟ ਅਤੇ ਕਹਾਣੀ ਨੂੰ ਤਰਜ਼ੀਹ ਦਿੰਦੇ ਹਨ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਬਿੰਨੂ ਢਿੱਲੋਂ ਦੀ ਫ਼ਿਲਮ ਨੌਕਰ ਵਹੁਟੀ ਦਾ ਰਿਲੀਜ਼ ਹੋਈ ਸੀ। ਇਸ ਫ਼ਿਲਮ ਨੂੰ ਦਰਸ਼ਕਾਂ ਨੇ ਰਲਵਾ -ਮਿਲਵਾ ਹੀ ਹੁੰਗਾਰਾ ਮਿਲਿਆ ਸੀ।