ਮੁੰਬਈ: ਬਿਗ ਬੌਸ ਦੇ ਵੀਕੈਂਡ ਦੇ ਵਾਰ 'ਚ ਸ਼ਹਿਨਾਜ਼ ਗਿੱਲ ਦਾ ਰੋਣਾ ਹੀ ਚਰਚਾ ਦਾ ਵਿਸ਼ਾ ਬਣਿਆ ਰਿਹਾ। ਹਰ ਗੱਲ 'ਤੇ ਸ਼ਹਿਨਾਜ਼ ਨੂੰ ਸਪੋਰਟ ਕਰਨ ਵਾਲੇ ਸਲਮਾਨ ਖ਼ਾਨ ਇਸ ਵਾਰ ਉਸ ਨੂੰ ਡਾਂਟਦੇ ਹੋਏ ਨਜ਼ਰ ਆਏ। ਸਲਮਾਨ ਅਤੇ ਸ਼ਹਿਨਾਜ਼ ਦੀ ਲੜਾਈ ਇਸ ਕਦਰ ਵੱਧ ਗਈ ਕਿ ਸਲਮਾਨ ਘਰ 'ਚ ਆਏ ਸ਼ਹਿਨਾਜ਼ ਨਾਲ ਗੱਲ ਕਰਨ, ਪਰ ਸ਼ਹਿਨਾਜ਼ ਨੇ ਉਨ੍ਹਾਂ ਨੂੰ ਇਗਨੋਰ ਕੀਤਾ।
ਬਿਗ ਬੌਸ 13: ਵਿਕਾਸ ਨੇ ਕੀਤਾ ਸ਼ਹਿਨਾਜ਼ ਨੂੰ ਸਪੋਰਟ - Big boss 13 latest news
ਪੰਜਾਬੀ ਕਲਾਕਾਰ ਸ਼ਹਿਨਾਜ਼ ਗਿੱਲ ਬਿਗ ਬੌਸ 13 ਤੋਂ ਖ਼ੂਬ ਸੁਰਖੀਆਂ ਬਟੋਰ ਰਹੀ ਹੈ। ਹਾਲ ਹੀ ਵਿੱਚ ਉਸਦੀ ਬਿਗ ਬੌਸ ਹੋਸਟ ਸਲਮਾਨ ਖ਼ਾਨ ਨਾਲ ਜ਼ਬਰਦਸਤ ਲੜਾਈ ਹੋਈ। ਇਸ ਲੜਾਈ ਤੋਂ ਬਾਅਦ ਸ਼ਹਿਨਾਜ਼ ਨੇ ਸਲਮਾਨ ਨੂੰ ਇਗਨੋਰ ਕੀਤਾ। ਸ਼ਹਿਨਾਜ਼ ਦੇ ਇਸ ਵਰਤਾਅ ਤੇ ਕੁਝ ਲੋਕਾਂ ਨੇ ਉਸ ਦਾ ਵਿਰੋਧ ਕੀਤਾ ਹੈ। ਉੱਥੇ ਹੀ ਕੁਝ ਲੋਕਾਂ ਨੇ ਉਸ ਨੂੰ ਸਪੋਰਟ ਕੀਤਾ ਹੈ। ਇਸ ਸੂਚੀ 'ਚ ਵਿਕਾਸ ਗੁਪਤਾ ਦਾ ਨਾਂਅ ਵੀ ਸ਼ਾਮਲ ਹੈ।
ਸ਼ਹਿਨਾਜ਼ ਦੇ ਇਸ ਵਰਤਾਅ 'ਤੇ ਜਿੱਥੇ ਕੁਝ ਲੋਕ ਉਸ ਦਾ ਵਿਰੋਧ ਕਰ ਰਹੇ ਹਨ। ਉੱਥੇ ਹੀ ਕੁਝ ਲੋਕ ਉਸ ਨੂੰ ਸਪੋਰਟ ਵੀ ਕਰ ਰਹੇ ਹਨ। ਬਿਗ ਬੌਸ 13 ਦੇ ਸਾਬਕਾ ਪ੍ਰਤੀਯੋਗੀ ਵਿਕਾਸ ਗੁਪਤਾ ਨੇ ਸ਼ਹਿਨਾਜ਼ ਨੂੰ ਸਪੋਰਟ ਕੀਤਾ ਹੈ। ਵਿਕਾਸ ਨੇ ਆਪਣੇ ਟਵੀਟਰ ਹੈਂਡਲ 'ਤੇ ਪੋਸਟ ਕਰ ਲਿਖਿਆ, "ਸਿਧਾਰਥ ਸ਼ੁਕਲਾ ਤੈਨੂੰ ਦੋਸਤ ਕਹਿਣ 'ਤੇ ਮਾਨ ਮਹਿਸੂਸ ਹੋ ਰਿਹਾ ਹੈ। ਅਸੀਂ ਸਾਰਿਆਂ ਨੇ ਵੇਖਿਆ ਜਿਸ ਤਰ੍ਹਾਂ ਤੁਸੀਂ ਸ਼ਹਿਨਾਜ਼ ਦਾ ਧਿਆਨ ਰੱਖਿਆ, ਉਸ ਨੂੰ ਪਿਆਰ ਅਤੇ ਸਪੋਰਟ ਕੀਤਾ ਉਹ ਵਾਕੇ ਹੀ ਕਾਬਿਲ-ਏ-ਤਾਰਿਫ਼ ਹੈ।"
ਵਿਕਾਸ ਗੁਪਤਾ ਨੇ ਦੂਜੇ ਪੋਸਟ 'ਚ ਸ਼ਹਿਨਾਜ਼ ਨਾਲ ਵੀਡੀਓ ਸਾਂਝੀ ਕਰਦੇ ਹੋਏ ਕਿਹਾ ਕਿ ਛੇਤੀ ਹੀ ਉਹ ਨੌਰਮਲ ਹੋ ਜਾਵੇਗੀ ਅਤੇ ਫ਼ਿਰ ਤੋਂ ਹੱਸਦੀ ਖੇਡਦੀ ਹੋਈ ਨਜ਼ਰ ਆਵੇਗੀ।