ਅੰਮ੍ਰਿਤਸਰ: ਗੁਰਦਾਸ ਮਾਨ ਵਿਵਾਦ ਰੋਜ਼ ਇੱਕ ਨਵਾਂ ਮੋੜ ਲੈ ਰਿਹਾ ਹੈ। ਇਸ ਵਿਵਾਦ 'ਤੇ ਜਿੱਥੇ ਕੁਝ ਲੋਕਾਂ ਨੇ ਗੁਰਦਾਸ ਮਾਨ ਦਾ ਵਿਰੋਧ ਕੀਤਾ। ਉੱਥੇ ਹੀ ਕਈ ਲੋਕਾਂ ਨੇ ਉਨ੍ਹਾਂ ਦਾ ਪੱਖ ਵੀ ਪੂਰਿਆ, ਇਸ ਸੂਚੀ 'ਚ ਗਾਇਕ ਕੇ.ਐਸ ਮੱਖਣ ਦਾ ਨਾਂਅ ਵੀ ਸ਼ਾਮਿਲ ਹੈ। ਕੇ.ਐਸ ਮੱਖਣ ਨੇ ਜਦੋਂ ਗੁਰਦਾਸ ਮਾਨ ਦਾ ਪੱਖ ਲਿਆ ਤਾਂ ਲੋਕਾਂ ਨੇ ਉਨ੍ਹਾਂ ਦੀ ਵੀ ਆਲੋਚਨਾ ਸ਼ੁਰੂ ਕਰ ਦਿੱਤੀ ਜਿਸ ਕਾਰਨ ਉਹ ਤੰਗ ਆ ਗਏ ਅਤੇ ਆਪਣੇ ਕਕਾਰ ਗੁਰੂਦੁਆਰਾ ਸਾਹਿਬ ਭੇਂਟ ਕਰ ਦਿੱਤੇ।
ਭਾਈ ਹਰਪ੍ਰੀਤ ਸਿੰਘ ਦੀ ਕੇ.ਐਸ ਮੱਖਣ ਨੂੰ ਸਲਾਹ - Gurdas Maan Latest News
ਹਾਲ ਹੀ ਦੇ ਵਿੱਚ ਪੰਜਾਬੀ ਗਾਇਕ ਕੇ ਐਸ ਮੱਖਣ ਨੇ ਲੋਕਾਂ ਦੀ ਆਲੋਚਨਾ ਤੋਂ ਤੰਗ ਆ ਕੇ ਆਪਣੇ ਕਕਾਰ ਗੁਰੂਦੁਆਰਾ ਸਾਹਿਬ ਭੇਂਟ ਕੀਤੇ ਅਤੇ ਸੋਸ਼ਲ ਮੀਡੀਆ 'ਤੇ ਵੀਡੀਓ ਪਾ ਕੇ ਕਿਹਾ ਕਿ ਇਹ ਕਦਮ ਉਹ ਇਸ ਲਈ ਚੁੱਕ ਰਹੇ ਹਨ ਕਿਉਂਕਿ ਲੋਕ ਉਨ੍ਹਾਂ ਦੀ ਸਿੱਖੀ 'ਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕਰ ਰਹੇ ਹਨ। ਗਾਇਕ ਕੇ ਐਸ ਮੱਖਣ ਵੱਲੋਂ ਚੁੱਕੇ ਇਸ ਕਦਮ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਉਸ ਨੂੰ ਸਲਾਹ ਦਿੱਤੀ ਹੈ।
ਇਸ ਸਬੰਧੀ ਉਨ੍ਹਾਂ ਨੇ ਵੀਡੀਓ ਸੋਸ਼ਲ ਮੀਡੀਆ 'ਤੇ ਜਨਤਕ ਕੀਤੀ ਅਤੇ ਕਿਹਾ ਕਿ ਲੋਕ ਉਨ੍ਹਾਂ ਦੀ ਸਿੱਖੀ 'ਤੇ ਆਲੋਚਨਾ ਕਰ ਰਹੇ ਹਨ ਇਸ ਲਈ ਉਨ੍ਹਾਂ ਨੇ ਇਹ ਕਦਮ ਚੁੱਕਿਆ ਹੈ। ਕਾਬਿਲ-ਏ-ਗੌਰ ਹੈ ਕਿ ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਭਾਈ ਹਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਕਾਰ ਗੁਰੂਦੁਆਰਾ ਸਾਹਿਬ ਦੇ ਦੇਣੇ ਇਹ ਸਹੀ ਕਦਮ ਨਹੀਂ ਹੈ। ਆਲੋਚਨਾ ਲੋਕ ਕਰ ਰਹੇ ਹਨ ਵਾਹਿਗੁਰੂ ਨਹੀਂ, ਇਸ ਲਈ ਕੇ.ਐਸ ਮੱਖਣ ਨੂੰ ਇਹ ਨਹੀਂ ਕਰਨਾ ਚਾਹੀਦਾ ਸੀ।
ਗੁਰਦਾਸ ਮਾਨ ਵਿਵਾਦ ਸ਼ੁਰੂ ਤਾਂ ਇੱਕ ਬਿਆਨ ਤੋਂ ਹੋਇਆ ਸੀ ਪਰ ਹੌਲੀ ਹੌਲੀ ਇਸ ਨੇ ਉਹ ਰੂਪ ਧਾਰ ਲਿਆ ਹੈ ਜੋ ਬੇਹਦ ਘਾਤਕ ਹੈ। ਇਸ ਦੀ ਚਪੇਟ 'ਚ ਮਾਂ ਬੋਲੀ ਪੰਜਾਬੀ, ਸਿੱਖੀ ਅਤੇ ਸੋਸ਼ਲ ਮੀਡੀਆ ਉੱਤੇ ਜੋ ਵਿਵਾਦ ਚੱਲ ਰਿਹਾ ਹੈ ਇਸ ਨਾਲ ਹਰ ਇੱਕ ਦੀ ਮਾਨਸਿਕਤਾ 'ਤੇ ਵੀ ਪ੍ਰਭਾਵ ਪੈ ਰਿਹਾ ਹੈ।