ਬੰਗਲੁਰੂ: ਸ਼ਹਿਰ ਦੇ ਇੱਕ ਸਿਨੇਮਾ ਘਰ 'ਚ ਰਾਸ਼ਟਰੀ ਗੀਤ ਚੱਲਣ ਵੇਲੇ ਕੁਝ ਲੋਕ ਖੜੇ ਨਹੀਂ ਹੋਏ ਜਿਸ ਕਾਰਨ ਪੁਲਿਸ ਨੇ ਉਨ੍ਹਾਂ 'ਤੇ ਕਾਰਵਾਈ ਕਰ ਦਿੱਤੀ ਹੈ। ਪੁਲਿਸ ਨੇ ਇਸ ਮਾਮਲੇ 'ਤੇ ਐਫਆਈਆਰ ਦਰਜ ਕਰ ਲਈ ਹੈ। ਹਾਲਾਂਕਿ ਅਜੇ ਕਿਸੇ ਨੂੰ ਵੀ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਸੁਬਰਮਣਿਅਮ ਨਗਰ ਪੁਲਿਸ ਵੱਲੋਂ ਇਹ ਐਫਆਈਆਰ ਦਰਜ ਕੀਤੀ ਗਈ ਹੈ।
ਬੰਗਲੁਰੂ ਪੁਲਿਸ ਨੇ ਰਾਸ਼ਟਰੀ ਗੀਤ ਉੱਤੇ ਖੜ੍ਹੇ ਨਾ ਹੋਣ ਵਾਲਿਆਂ ਵਿਰੁੱਧ ਕੀਤੀ ਕਾਰਵਾਈ - ਤਾਮਿਲ ਫ਼ਿਲਮ ਅਸੁਰਨ
23 ਅਕਤੂਬਰ ਨੂੰ ਤਾਮਿਲ ਫ਼ਿਲਮ ਅਸੁਰਨ ਦੀ ਸਕਰੀਨਿੰਗ ਵੇਲੇ ਕੁਝ ਲੋਕ ਰਾਸ਼ਟਰੀ ਗੀਤ ਚੱਲਣ 'ਤੇ ਖੜੇ ਨਹੀਂ ਹੋਏ ਸਨ। ਇਸ ਸਬੰਧੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ। ਬੰਗਲੁਰੂ ਪੁਲਿਸ ਨੇ ਜੋ ਲੋਕ ਰਾਸ਼ਟਰੀ ਗੀਤ ਉੱਤੇ ਖੜ੍ਹੇ ਨਹੀਂ ਹੋਏ ਸੀ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਹੈ।
ਦੱਸ ਦਈਏ ਕਿ ਸਿਨੇਮਾ ਘਰ ਵਿੱਚ ਰਾਸ਼ਟਰੀ ਗੀਤ ਚੱਲਣ ਸਮੇਂ ਖੜੇ ਹੋਣ ਦਾ ਨਿਰਦੇਸ਼ ਸੁਪਰੀਮ ਕੋਰਟ ਨੇ ਦਿੱਤਾ ਸੀ। ਇਸ ਨਿਰਦੇਸ਼ 'ਚ ਸੁਪਰੀਮ ਕੋਰਟ ਨੇ ਸਾਫ਼-ਸਾਫ਼ ਇਹ ਗੱਲ ਕਹੀ ਸੀ ਕਿ ਹਰ ਵਿਅਕਤੀ ਦਾ ਰਾਸ਼ਟਰੀ ਗੀਤ ਚੱਲਣ ਵੇਲੇ ਖੜੇ ਹੋਣਾ ਲਾਜ਼ਮੀ ਹੈ।
ਵਰਣਨਯੋਗ ਹੈ ਕਿ ਬੰਗਲੁਰੂ ਦੇ ਇੱਕ ਸਿਨੇਮਾ ਘਰ ਦੀ ਘਟਨਾ 23 ਅਕਤੂਬਰ ਦੀ ਹੈ। ਸ਼ਹਿਰ ਦੇ ਪੀਵੀਆਰ ਓਰੀਅਨ ਮਾਲ ਵਿਚ ਤਾਮਿਲ ਫਿਲਮ ਅਸੁਰਨ ਦੀ ਸਕਰੀਨਿੰਗ ਵੇਲੇ ਇਹ ਘਟਨਾ ਵਾਪਰੀ ਸੀ। ਇਸ ਘਟਨਾ ਦੀ ਵੀਡੀਓ ਵੀ ਕਾਫ਼ੀ ਵਾਇਰਲ ਹੋ ਚੁੱਕੀ ਹੈ। ਇਸ ਵੀਡੀਓ 'ਚ ਜੋ ਲੋਕ ਰਾਸ਼ਟਰੀ ਗੀਤ ਵੇਲੇ ਖੜ੍ਹੇ ਨਹੀਂ ਹੋਏ ਸੀ ਉਨ੍ਹਾਂ ਨੂੰ ਕੁਝ ਲੋਕ ਮੰਦਾ ਕਹਿ ਰਹੇ ਸਨ। ਲੋਕਾਂ ਤੋਂ ਇਲਾਵਾ ਕੰਨੜ ਅਦਾਕਾਰ ਅਰੁਣ ਗੌੜਾ ਨੇ ਵੀ ਰਾਸ਼ਟਰੀ ਗੀਤ 'ਤੇ ਨਾ ਖੜ੍ਹੇ ਹੋਣ ਵਾਲਿਆਂ ਦੀ ਆਲੋਚਨਾ ਕੀਤੀ ਸੀ।