ਮੁੰਬਈ: ਸੁਪਰਸਟਾਰ ਅਕਸ਼ੇ ਕੁਮਾਰ ਨੇ ਸੋਮਵਾਰ ਨੂੰ ਆਪਣੀ ਆਉਣ ਵਾਲੀ ਫਿਲਮ 'ਬੈਲਬੌਟਮ' ਦੀ ਇਕਾਈ ਸਾਂਝੀ ਕੀਤੀ, ਜੋ ਅਗਲੇ ਮਹੀਨੇ ਤੋਂ ਫਿਲਮ ਦੀ ਸ਼ੂਟਿੰਗ ਸ਼ੁਰੂ ਕਰੇਗੀ। ਲੌਕਡਾਊਨ ਤੋਂ ਬਾਅਦ ਮੁੜ ਪ੍ਰੋਡਕਸ਼ਨ ਸ਼ੁਰੂ ਕਰਨ ਵਾਲੀ ਇਹ ਫਿਲਮ ਸੰਜੇ ਗੁਪਤਾ ਦੀ 'ਮੁੰਬਈ ਸਾਗਾ' ਤੋਂ ਬਾਅਦ ਪਹਿਲੀ ਫਿਲਮ ਹੋਵੇਗੀ।
ਭਾਰਤ ਵਿੱਚ ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵਾਂ ਦੇ ਮੱਦੇਨਜ਼ਰ ਫਿਲਮ ਦੇ ਸਾਰੇ ਅਦਾਕਾਰ, ਨਿਰਮਾਤਾ ਅਤੇ ਨਿਰਦੇਸ਼ਕ ਸ਼ੂਟਿੰਗ ਲਈ ਯੂਨਾਈਟਿਡ ਕਿੰਗਡਮ (ਯੂਕੇ) ਜਾਣ ਦੀ ਤਿਆਰੀ ਕਰ ਰਹੇ ਹਨ।
ਅਕਸ਼ੇ ਨੇ ਸੋਸ਼ਲ ਮੀਡੀਆ 'ਤੇ ਫਿਲਮ ਦਾ ਇੱਕ ਪੋਸਟਰ ਸਾਂਝਾ ਕਰਦਿਆਂ ਲਿਖਿਆ, "ਅਸੀਂ ਕੀ ਬਹੁਤ ਚੰਗਾ ਕਰ ਸਕਦੇ ਹਾਂ, ਉਹ ਕਰਨ ਲਈ ਬਹੁਤ ਉਤਸੁਕ ਹਾਂ! ਬੈਲਬੌਟਮ ਦੀ ਸ਼ੂਟਿੰਗ ਸ਼ੁਰੂ ਹੋਣ ਨਾਲ ਹੀ ਅਸੀਂ ਅਗਲੇ ਮਹੀਨੇ ਤੋਂ ਕੰਮ 'ਤੇ ਵਾਪਿਸ ਪਰਤਾਗੇ।
ਫਿਲਮ ਵਿੱਚ ਅਕਸ਼ੇ ਦੇ ਨਾਲ ਵਾਣੀ ਕਪੂਰ, ਹੁਮਾ ਕੁਰੈਸ਼ੀ ਅਤੇ ਲਾਰਾ ਦੱਤਾ ਭੂਪਤੀ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਰਣਜੀਤ ਐਮ. ਤਿਵਾੜੀ ਵੱਲੋਂ ਨਿਰਦੇਸ਼ਤ 'ਬੇਲਬੌਟਮ' ਇੱਕ ਸਪਾਏ ਥ੍ਰਿਲਰ ਹੈ। ਇਸ ਫਿਲਮ ਦੀ ਸਕ੍ਰਿਪਟ ਅਸੀਮ ਅਰੋੜਾ ਅਤੇ ਪਰਵੇਜ਼ ਸ਼ੇਖ ਨੇ ਲਿਖੀ ਹੈ। ਫਿਲਮ ਦੇ ਨਿਰਮਾਤਾਵਾਂ ਨੇ ਅਗਲੇ ਸਾਲ 2 ਅਪ੍ਰੈਲ ਨੂੰ ਇਸ ਨੂੰ ਰਿਲੀਜ਼ ਕਰਨ ਦਾ ਐਲਾਨ ਕੀਤਾ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਰਣਜੀਤ ਸਾਲ 2017 ਵਿੱਚ ਰਿਲੀਜ਼ ਹੋਈ ਫਿਲਮ ‘ਲਖਨਊ ਸੈਂਟਰਲ’ ਦਾ ਨਿਰਦੇਸ਼ਨ ਵੀ ਕਰ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ ਫਿਲਮ ਦੀ ਸ਼ੂਟਿੰਗ ਅਗਸਤ ਤੋਂ ਇੰਗਲੈਂਡ ਵਿੱਚ ਕੀਤੀ ਜਾਏਗੀ। ਇਹ ਵੀ ਪਤਾ ਲੱਗਿਆ ਹੈ ਕਿ ‘ਬੈਲਬੌਟਮ’ 80 ਦੇ ਦਹਾਕਿਆਂ ਦੇ ਭਾਰਤ ਦੇ ਭੁੱਲੇ ਲੋਕਾਂ ‘ਤੇ ਬਣੀ ਹੈ। ਅਕਸ਼ੈ ਨੇ ਕਿਹਾ ਕਿ ਉਹ ਇੰਨੇ ਲੰਬੇ ਲੌਕਡਾਊਨ ਤੋਂ ਬਾਅਦ ਮੁੜ ਸ਼ੂਟ ਕਰਨ ਲਈ ਬਹੁਤ ਉਤਸ਼ਾਹਿਤ ਹਨ।