ਸੱਚੇ ਪਿਆਰ ਦੇ ਦਰਦ ਨੂੰ ਬਿਆਨ ਕਰਦਾ ਹੈ ਗੀਤ ‘ਬੇਗਾਨਾ' - true love
ਪੰਜਾਬੀ ਗਾਇਕ ਅਨਮੋਲ ਗਗਨ ਮਾਨ ਦਾ ਗੀਤ ‘ਬੇਗਾਨਾ' ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ। ਗੀਤ ਦੀ ਵੀਡੀਓ ਦਾ ਫ਼ਿਲਮਾਂਕਨ ਚੰਗੇ ਢੰਗ ਨਾਲ ਕੀਤਾ ਗਿਆ ਹੈ।
ਚੰਡੀਗੜ੍ਹ: 15 ਅਪ੍ਰੈਲ ਨੂੰ ਰਿਲੀਜ਼ ਹੋਇਆ ਗੀਤ 'ਬੇਗਾਨਾ' ਯੂ਼ਟਿਊਬ 'ਤੇ ਚੰਗਾ ਨਾਂਅ ਕਮਾ ਰਿਹਾ ਹੈ। ਹੁਣ ਤੱਕ ਇਸ ਗੀਤ ਨੂੰ 1ਮਿਲੀਅਨ ਤੋਂ ਵੱਧ ਲੋਕ ਵੇਖ ਚੁੱਕੇ ਹਨ। ਗੀਤ ਦੇ ਬੋਲ ਜੱਗਾ ਭੀਖੀ ਵੱਲੋਂ ਲਿਖੇ ਗਏ ਹਨ। ਗੀਤ ਦੀ ਵੀਡੀਓ ‘ਚ ਸੁਖਮਨ ਸੰਧੂ ਅਤੇ ਅਨੁਰਾਜ ਚਹਿਲ ਨਜ਼ਰ ਆ ਰਹੇ ਹਨ।
ਸੱਚੇ ਪਿਆਰ ਦੇ ਦਰਦ ਤੋਂ ਇਲਾਵਾ ਇਸ ਗੀਤ 'ਚ ਇਕ ਦੋਸਤ ਕਿਵੇਂ ਇਕ ਕੁੜੀ ਨੂੰ ਹਾਸਿਲ ਕਰਨ ਲਈ ਦੂਸਰੇ ਦੋਸਤ ਨੂੰ ਧੋਖਾ ਦੇ ਦਿੰਦਾ ਹੈ ਪਰ ਆਖ਼ਿਰ ਸੱਚ ਸਭ ਦੇ ਸਾਹਮਣੇ ਆ ਹੀ ਜਾਂਦਾ ਹੈ।
ਅਨਮੋਲ ਗਗਨ ਮਾਨ ਨੇ ਜਿਸ ਅੰਦਾਜ਼ ਦੇ ਨਾਲ ਇਸ ਗੀਤ ਨੂੰ ਗਾਇਆ ਹੈ ,ਉਸ ਅੰਦਾਜ਼ ਨੇ ਦਰਸ਼ਕਾਂ ਦਾ ਦਿੱਲ ਜਿੱਤ ਲਿਆ ਹੈ। ਗੀਤ ਦੇ ਵਿੱਚ ਅਨਮੋਲ ਦਾ ਪਹਿਰਾਵਾ ਵੀ ਸਭ ਨੂੰ ਪਸੰਦ ਆਇਆ ਹੈ।