ਪੰਜਾਬ

punjab

ETV Bharat / sitara

ਏਕਤਾ ਦਾ ਸੁਨੇਹਾ ਦਿੰਦਾ ਹੈ ਬੱਬੂ ਮਾਨ ਦਾ ਗੀਤ ਲਾਂਘਾ - ਪੰਜਾਬੀ ਗਾਇਕ ਬੱਬੂ ਮਾਨ

ਪੰਜਾਬੀ ਗਾਇਕ ਬੱਬੂ ਮਾਨ ਨੇ ਹਾਲ ਹੀ ਦੇ ਵਿੱਚ ਆਪਣੇ ਯੂਟਿਊਬ ਚੈਨਲ 'ਤੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਗੀਤ ਪੇਸ਼ ਕੀਤਾ ਹੈ। ਇਸ ਗੀਤ ਦੇ ਵਿੱਚ ਬੱਬੂ ਮਾਨ ਨੇ ਏਕਤਾ ਦਾ ਸੁਨੇਹਾ ਦਿੱਤਾ ਹੈ।

ਫ਼ੋਟੋ

By

Published : Nov 8, 2019, 10:59 PM IST

ਚੰਡੀਗੜ੍ਹ: ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰ ਕੋਈ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਦੇ ਵਿੱਚ ਲੱਗਿਆ ਹੋਇਆ ਹੈ। ਇਸੇ ਹੀ ਸਿਲਸਿਲੇ 'ਚ ਬੱਬੂ ਮਾਨ ਨੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਇੱਕ ਆਡਿਓ ਗੀਤ ਦਰਸ਼ਕਾਂ ਦੇ ਸਨਮੁੱਖ ਕੀਤਾ ਹੈ।

ਇਸ ਗੀਤ ਦੇ ਵਿੱਚ ਬੱਬੂ ਮਾਨ ਕਹਿ ਰਹੇ ਹਨ ਇੱਕ ਲਾਂਘਾ ਤਾਂ ਖੁੱਲ੍ਹ ਗਿਆ ਹੈ ਬਾਕੀ ਵੀ ਹੁਣ ਖੋਲ ਦਿਓ, ਮੈਂ ਬੋਲਦਾ ਏ ਅੱਲਾ ਹੂ 'ਤੇ ਤੁਸੀਂ ਵਾਹਿਗਰੂ ਬੋਲ ਦਿਓ। ਇਸ ਗੀਤ ਦੇ ਬੋਲ ਅਤੇ ਮਿਊਜ਼ਿਕ ਵੀ ਬੱਬੂ ਮਾਨ ਵੱਲੋਂ ਤਿਆਰ ਕੀਤਾ ਗਿਆ ਹੈ।

ਇਸ ਗੀਤ ਦੇ ਵਿੱਚ ਬੱਬੂ ਮਾਨ ਨੇ ਏਕਤਾ ਦਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਸ ਗੀਤ ਨੂੰ ਲੈਕੇ ਦਰਸ਼ਕਾਂ ਦੀ ਪ੍ਰਤੀਕਿਰੀਆ ਸਾਹਮਣੇ ਆ ਰਹੀ ਹੈ। ਦਰਸ਼ਕਾਂ ਨੂੰ ਗੀਤ ਦੇ ਬੋਲ ਬਹੁਤ ਵਧੀਆ ਲੱਗ ਰਹੇ ਹਨ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਇਸੇ ਹੀ ਗੀਤ ਦਾ ਟੀਜ਼ਰ ਬੱਬੂ ਮਾਨ ਨੇ ਆਪਣੇ ਯੂਟਿਊਬ ਚੈਨਲ 'ਤੇ ਅੱਪਲੋਡ ਕੀਤਾ ਸੀ। ਇਸ ਟੀਜ਼ਰ ਨੂੰ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ ਸੀ।

ABOUT THE AUTHOR

...view details