ਸਖ਼ਤ ਮਿਹਨਤ ਤੋਂ ਬਾਅਦ ਮਿਲੀ ਬੱਬੂ ਮਾਨ ਨੂੰ ਕਾਮਯਾਬੀ - pollywood
ਸਾਲ 1998 ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਬੱਬੂ ਮਾਨ 29 ਮਾਰਚ ਨੂੰ ਆਪਣਾ 44 ਵਾਂ ਜਨਮ ਦਿਨ ਮਨਾ ਰਹੇ ਹਨ। ਉਨ੍ਹਾਂ ਨੇ ਨਾ ਸਿਰਫ਼ ਗਾਇਕੀ ਵਿੱਚ ਬਲਕਿ ਅਦਾਕਾਰੀ, ਗੀਤਕਾਰੀ ਅਤੇ ਮਿਊਜ਼ਿਕ ਡਾਇਰੈਕਸ਼ਨ 'ਚ ਵੀ ਨਾਂਅ ਖੱਟਿਆ ਹੈ।
ਚੰਡੀਗੜ੍ਹ: ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਬੱਬੂ ਮਾਨ 29 ਮਾਰਚ ਨੂੰ ਆਪਣਾ 44ਵਾਂ ਜਨਮ ਦਿਨ ਮਨਾ ਰਹੇ ਹਨ। ਬੱਬੂ ਮਾਨ ਦਾ ਪੂਰਾ ਨਾਂਅ ਤਜਿੰਦਰ ਸਿੰਘ ਮਾਨ ਹੈ। ਆਪਣੇ ਕੈਰੀਅਰ ਦੀ ਸ਼ੁਰੂਆਤ ਬੱਬੂ ਮਾਨ ਨੇ ਸਾਲ 1998 'ਚ ਪੰਜਾਬੀ ਮਿਊਜ਼ਿਕ ਐਲਬਮ 'ਸੱਜਣ ਰੁਮਾਲ ਦੇ ਗਿਆ' ਤੋਂ ਕੀਤੀ ਸੀ। ਬੱਬੂ ਮਾਨ ਦੀ ਇਸ ਕੈਸੇਟ ਦੇ ਸਾਰੇ ਹੀ ਗੀਤ ਦਰਸ਼ਕਾਂ ਨੇ ਮਕਬੂਲ ਕੀਤੇ ਸਨ। ਇਸ ਐਲਬਮ ਤੋਂ ਬਾਅਦ ਬੱਬੂ ਮਾਨ ਦਾ ਸੰਗੀਤਕ ਸਫ਼ਰ ਉੱਚੇ ਮੁਕਾਮ 'ਤੇ ਪੁੱਜਿਆ।
ਆਪਣੇ 21 ਸਾਲਾਂ ਦੇ ਕਰੀਅਰ ਦੇ ਵਿੱਚ ਬੱਬੂ ਮਾਨ ਨੇ ਕਈ ਨੈਸ਼ਨਲ ਅਤੇ ਇੰਟਰਨੈਸ਼ਨਲ ਐਵਾਰਡ ਜਿੱਤੇ। ਇਸ ਤੋਂ ਇਲਾਵਾ ਬੱਬੂਗਾਇਕੀ ਦੇ ਨਾਲ-ਨਾਲ ਗੀਤਕਾਰੀ, ਅਦਾਕਾਰੀ, ਮਿਊਜ਼ਿਕ ਡਾਇਰੈਕਸ਼ਨ 'ਚ ਵੀ ਉਪਲਬਧੀਆਂ ਹਾਸਿਲ ਕੀਤੀਆਂ ਹਨ।
ਜ਼ਿਕਰਯੋਗ ਹੈ ਕਿ ਬੱਬੂ ਮਾਨ ਦੀ ਪਹਿਲੀ ਫ਼ਿਲਮ 'ਹਵਾਏ' ਸੀ ਜੋ ਕਿ ਇੱਕ ਬਾਲੀਵੁੱਡ ਫ਼ਿਲਮ ਸੀ। ਇਸ ਫ਼ਿਲਮ ਤੋਂ ਬਾਅਦ 'ਰੱਬ ਨੇ ਬਣਾਈਆਂ ਜੋੜੀਆਂ','ਹਸ਼ਰ', 'ਏਕਮ- ਸਨ ਆਫ਼ ਸੁਆਇਲ' ਵਰਗੀਆਂ ਕਈ ਹਿੱਟ ਫ਼ਿਲਮਾਂ ਪੰਜਾਬੀ ਇੰਡਸਟਰੀ ਦੀ ਝੋਲੀ ਪਾਈਆਂ ਹਨ।