ਜਲੰਧਰ: ਉਘੇ ਪੰਜਾਬੀ ਗਾਇਕ ਅਤੇ ਅਦਾਕਾਰ ਬੱਬੂ ਮਾਨ ਨੇ ਕਿਸਾਨਾਂ ਦੇ ਹੱਕ 'ਚ ਮੁੜ ਤੋਂ ਆਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਕਿਹਾ ਕਿ 26 ਅਤੇ 27 ਨਵੰਬਰ ਨੂੰ ਪੰਜਾਬ ਦੀਆਂ ਸਾਰੀਆਂ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਦਿੱਲੀ 'ਚ ਧਰਨਾ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਉਨ੍ਹਾਂ ਨੇ ਸਾਰਿਆਂ ਨੂੰ ਨਾਲ ਚੱਲਣ ਦੇ ਲਈ ਕਿਹਾ ਹੈ।
ਕਿਸਾਨਾਂ ਨੂੰ ਮਿਲ ਰਿਹਾ ਪੰਜਾਬੀ ਗਾਇਕਾਂ ਦਾ ਸਾਥ, ਬੱਬੂ ਮਾਨ ਨੇ ਦਿੱਲੀ ਕੂਚ 'ਤੇ ਲੋਕਾਂ ਨੂੰ ਕੀਤੀ ਅਪੀਲ - Appeal to the people
ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਜ਼ਰੀਏ ਪੰਜਾਬੀ ਗਾਇਕ ਤੇ ਕਲਾਕਾਰ ਕਿਸਾਨਾਂ ਦਾ ਡੱਟ ਕੇ ਸਾਥ ਦੇ ਰਹੇ ਹਨ। ਪੰਜਾਬੀ ਗਾਇਕ ਅਤੇ ਅਦਾਕਾਰ ਬੱਬੂ ਮਾਨ ਨੇ ਕਿਸਾਨਾਂ ਦੇ ਹੱਕ 'ਚ ਮੁੜ ਤੋਂ ਆਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਨੇ ਲੋਕਾਂ ਨੂੰ ਧਰਨੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।
![ਕਿਸਾਨਾਂ ਨੂੰ ਮਿਲ ਰਿਹਾ ਪੰਜਾਬੀ ਗਾਇਕਾਂ ਦਾ ਸਾਥ, ਬੱਬੂ ਮਾਨ ਨੇ ਦਿੱਲੀ ਕੂਚ 'ਤੇ ਲੋਕਾਂ ਨੂੰ ਕੀਤੀ ਅਪੀਲ Babbu Mann appeals to people on Delhi march](https://etvbharatimages.akamaized.net/etvbharat/prod-images/768-512-9656086-thumbnail-3x2-babbu.jpg)
ਉਨ੍ਹਾਂ ਕਿਹਾ ਕਿ ਜ਼ਿੰਦਗੀ 'ਚ ਕਈ ਵਾਰ ਮੁਸ਼ਕਲਾਂ ਆਉਂਦੀਆਂ ਹਨ। ਜੇਕਰ ਤੁਸੀਂ ਕਿਸੇ ਮਜ਼ਬੂਰੀ ਜਾਂ ਉਲਝਣ 'ਚ ਫਸੇ ਹੋ ਤਾਂ ਆਪਣੇ ਸਾਥੀਆਂ ਨੂੰ ਦਿੱਲੀ ਧਰਨੇ 'ਚ ਸ਼ਾਮਲ ਹੋਣ ਲਈ ਪ੍ਰੇਰਿਤ ਕਰੋ। ਸਾਨੂੰ ਇਸ ਧਰਨੇ ਨੂੰ ਸਫ਼ਲ ਬਨਾਉਣਾ ਹੈ।
ਉਨ੍ਹਾਂ ਨੇ ਆਪਣੇ ਫੇਸਬੁਕ ਪੇਜ 'ਤੇ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ 26 ਤੇ 27 ਤਰੀਕ ਨੂੰ ਪੰਜਾਬ ਦੀਆਂ ਸਾਰੀਆਂ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਨੇ ਰਲਕੇ ਦਿੱਲੀ ਧਰਨੇ ਦਾ ਪ੍ਰੋਗਰਾਮ ਬਣਾਇਆ ਹੈ, ਆਓ ਸਾਰੇ ਰਲਕੇ ਕਦਮ ਨਾਲ ਕਦਮ ਮਿਲਾ ਕੇ ਚੱਲੀਏ। ਜ਼ਿੰਦਗੀ 'ਚ ਕਈ ਵਾਰੀ ਕੁੱਝ ਉਲਝਣਾਂ ਹੁੰਦੀਆਂ ਹਨ, ਜੇ ਤੁਸੀਂ ਕਿਸੇ ਮਜ਼ਬੂਰੀ ਜਾਂ ਉਲਝਣ 'ਚ ਫਸੇ ਹੋ ਤਾਂ ਆਪਣੇ ਸਾਥੀ ਸੰਗੀਆਂ ਦੀ ਧਰਨੇ 'ਚ ਸ਼ਾਮਲ ਹੋਣ ਦੀ ਡਿਊਟੀ ਜ਼ਰੂਰ ਲਗਾਓ, ਅਸੀਂ ਸਾਰੇ ਰਲ ਮਿਲ ਕੇ ਇੱਕ ਸਫਲ ਇੱਕਠ ਕਰੀਏ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ..... ਬੇਈਮਾਨ