ਚੰਡੀਗੜ੍ਹ : ਮਸ਼ਹੂਰ ਕ੍ਰਿਕਟਰ ਯੁਵਰਾਜ ਸਿੰਘ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਰੁਖ਼ਸਤ ਲੈ ਲਈ ਹੈ। ਯੁਵਰਾਜ ਦੇ ਇਸ ਫ਼ੈਸਲੇ 'ਤੇ ਮਸ਼ਹੂਰ ਪੰਜਾਬੀ ਗਾਇਕ ਬੱਬਲ ਰਾਏ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਬੱਬਲ ਨੇ ਆਪਣੀ ਯੁਵਰਾਜ ਨਾਲ ਤਸਵੀਰ ਸਾਂਝੀ ਕੀਤੀ ਹੈ।
ਬੱਬਲ ਰਾਏ ਨੇ ਯੁਵਰਾਜ ਨਾਲ ਆਪਣੀਆਂ ਯਾਦਾਂ ਕੀਤੀਆਂ ਤਾਜ਼ਾ - instagram
ਇੰਸਟਾਗ੍ਰਾਮ 'ਤੇ ਬੱਬਲ ਰਾਏ ਨੇ ਆਪਣੀ ਤੇ ਯੁਵਰਾਜ ਦੀ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਦੱਸਿਆ ਹੈ ਕਿ ਉਹ ਪਹਿਲੀ ਵਾਰ ਯੁਵਰਾਜ ਨੂੰ ਸਾਲ 2004 'ਚ ਮਿਲੇ ਸੀ।
ਫ਼ੋਟੋ
ਬੱਬਲ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, " ਮੈਂ ਯੁਵਰਾਜ ਨੂੰ ਪਹਿਲੀ ਵਾਰੀ 2004 ਦੇ ਵਿੱਚ ਮਿਲਿਆ ਸੀ। ਯੁਵਰਾਜ ਨੂੰ ਬੋਲਿੰਗ ਕਰਵਾਉਣ ਦਾ ਮੌਕਾ ਉਸ ਵੇਲੇ ਮੈਨੂੰ ਮਿਲਿਆ ਸੀ।"
ਦੱਸ ਦਈਏ ਕਿ ਇੱਕ ਨਿਜੀ ਇੰਟਰਵਿਊ 'ਚ ਬੱਬਲ ਰਾਏ ਨੇ ਇਹ ਕਿਹਾ ਸੀ ਉਹ ਜੇਕਰ ਗਾਇਕ ਨਾ ਹੁੰਦੇ ਤਾਂ ਉਹ ਕ੍ਰਿਕਟਰ ਜ਼ਰੂਰ ਹੁੰਦੇ ਕਿਉਂਕਿ ਉਨ੍ਹਾਂ ਦੀ ਟ੍ਰੇਨਿੰਗ ਕ੍ਰਿਕਟ 'ਚ ਯੁਵਰਾਜ ਦੇ ਨਾਲ ਹੋਈ ਹੈ।