ਮੁੰਬਈ: ਕੋਰੋਨਾ ਵਾਇਰਸ ਦੀ ਲਾਗ ਦੇਸ਼ ਭਰ 'ਚ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ। ਅਜਿਹੀ ਸਥਿਤੀ ਵਿੱਚ ਫਿਲਮ ਇੰਡਸਟਰੀ ਵੀ ਇਸ ਦਾ ਸ਼ਿਕਾਰ ਹੋ ਰਹੀ ਹੈ।
ਹਾਲ ਹੀ ਵਿੱਚ ਖਬਰ ਆਈ ਸੀ ਕਿ ਪ੍ਰਭਾਸ ਸਟਾਰਰ ਫਿਲਮ ‘ਬਾਹੂਬਲੀ’ ਅਤੇ ‘ਬਾਹੂਬਲੀ -2’ ਦੇ ਨਿਰਦੇਸ਼ਕ ਐਸਐਸ ਰਾਜਮੌਲੀ ਸਮੇਤ ਉਨ੍ਹਾਂ ਦਾ ਪਰਿਵਾਰ ਕੋਰੋਨਾ ਸੰਕਰਮਿਤ ਪਾਇਆ ਗਿਆ ਹੈ।
ਇਸ ਗੱਲ ਦੀ ਜਾਣਕਾਰੀ ਖੁਦ ਨਿਰਦੇਸ਼ਕ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਸਾਂਝੀ ਕੀਤੀ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਕਈ ਵਾਰ ਬੁਖਾਰ ਹੋਇਆ ਸੀ, ਪਰ ਕੋਰੋਨਾ ਦੇ ਕੋਈ ਹੋਰ ਲੱਛਣ ਨਹੀਂ ਦਿਖਾਈ ਦਿੱਤੇ ਸੀ।
ਅਜਿਹੀ ਸਥਿਤੀ ਵਿੱਚ, ਡਾਇਰੈਕਟਰ ਸਮੇਤ ਪਰਿਵਾਰ ਨੂੰ ਘਰ ਵਿੱਚ ਹੀ ਇਕਾਂਤਵਾਸ ਕੀਤਾ ਗਿਆ ਸੀ। ਹੁਣ 2 ਹਫਤਿਆਂ ਬਾਅਦ ਨਿਰਦੇਸ਼ਕ ਅਤੇ ਉਨਾਂ ਦੇ ਪਰਿਵਾਰ ਦੀ ਕੋਰੋਨਾ ਰਿਪੋਰਟ ਨੈਗੇਟਿਵ ਆ ਗਈ ਹੈ।
ਇਸ ਗੱਲ ਦੀ ਜਾਣਕਾਰੀ ਖੁਦ ਰਾਜਮੌਲੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਦਿੱਤੀ। ਉਨ੍ਹਾਂ ਕਿਹਾ ਕਿ 2 ਹਫ਼ਤਿਆਂ ਦਾ ਕੁਆਰੰਟੀਨ ਪੂਰੀ ਹੋਇਆ। ਹੁਣ ਕੋਈ ਲੱਛਣ ਨਹੀਂ ਹੈ, ਜਾਂਚ ਤੋਂ ਬਾਅਦ, ਸਾਡੇ ਸਾਰਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਡਾਕਟਰ ਨੇ ਸਾਨੂੰ 3 ਹੋਰ ਹਫ਼ਤਿਆਂ ਲਈ ਇੰਤਜ਼ਾਰ ਕਰਨ ਲਈ ਕਿਹਾ ਹੈ। ਅਜਿਹੀ ਸਥਿਤੀ ਵਿੱਚ ਇਹ ਵੇਖਣਾ ਹੋਵੇਗਾ ਕਿ ਅਸੀਂ ਅਜਿਹੀਆਂ ਐਂਟੀਬਾਡੀਜ਼ ਵਿਕਾਸ ਕਰ ਸਕਦੇ ਹਾਂ ਜਿਸ ਨੂੰ ਦਾਨ ਕੀਤਾ ਜਾ ਸਕੇ।
ਵਰਕਫ੍ਰੰਟ ਦੀ ਗੱਲ ਕਰੀਏ ਤਾਂ ਰਾਜਮੌਲੀ ਇਨ੍ਹੀਂ ਦਿਨੀਂ ਫਿਲਮ ਆਰਆਰਆਰ ‘ਤੇ ਕੰਮ ਕਰ ਰਹੇ ਹਨ। ਫਿਲਮ ਵਿੱਚ ਰਾਮਚਰਨ, ਆਲੀਆ ਭੱਟ, ਅਜੇ ਦੇਵਗਨ ਅਤੇ ਸ਼੍ਰੇਆ ਸਰਨ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ।