ਚੰਡੀਗੜ੍ਹ: 11 ਅਕਤੂਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਵਾਲੀ ਫ਼ਿਲਮ ਤਾਰਾ ਮੀਰਾ ਦੇ ਟ੍ਰੇਲਰ ਨੂੰ ਦਰਸ਼ਕਾਂ ਵੱਲੋਂ ਭਰਵਾ ਹੁੰਗਾਰਾ ਮਿਲ ਰਿਹਾ ਹੈ। ਇਸ ਫ਼ਿਲਮ ਦੇ ਵਿੱਚ ਯੋਗਰਾਜ ਸਿੰਘ, ਰਣਜੀਤ ਬਾਵਾ, ਨਾਜ਼ੀਆ ਹੁਸੈਨ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਸੁਦੇਸ਼ ਲਹਿਰੀ ਮੁੱਖ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ।
ਦਰਸ਼ਕਾਂ ਨੂੰ ਪਸੰਦ ਆ ਰਿਹੈ ਰਣਜੀਤ ਬਾਵਾ ਦੀ ਫ਼ਿਲਮ ਦਾ ਟ੍ਰੇਲਰ - ਫ਼ਿਲਮ ਤਾਰਾ ਮੀਰਾ
ਫ਼ਿਲਮ ਤਾਰਾ ਮੀਰਾ ਦਾ ਟ੍ਰੇਲਰ ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ। ਇਸ ਫ਼ਿਲਮ ਦੇ ਟ੍ਰੇਲਰ 'ਚ ਲਵ ਸਟੋਰੀ ਤੋਂ ਇਲਾਵਾ ਪੰਜਾਬੀ ਅਤੇ ਪੰਜਾਬ 'ਚ ਵਸਦੇ ਪਰਵਾਸੀਆਂ ਦਾ ਝਗੜਾ ਵਿਖਾਇਆ ਗਿਆ ਹੈ।
ਹੋਰ ਪੜ੍ਹੋ: ਹੀਂ ਰਿਹਾ ਫ਼ਿਲਮ ਸ਼ੋਲੇ ਦਾ ਕਾਲਿਆ
ਇਸ ਟ੍ਰੇਲਰ ਦੇ ਵਿੱਚ ਇਹ ਵਿਖਾਇਆ ਗਿਆ ਹੈ ਕਿ ਰਣਜੀਤ ਬਾਵਾ ਅਤੇ ਨਾਜ਼ੀਆ ਹੁਸੈਨ ਇੱਕ ਦੂਜੇ ਨੂੰ ਪਿਆਰ ਕਰਦੇ ਹਨ। ਕਹਾਣੀ 'ਚ ਟਵਿੱਸਟ ਉਸ ਵੇਲੇ ਆਉਂਦਾ ਹੈ ਜਦੋਂ ਰਣਜੀਤ ਬਾਵਾ ਨੂੰ ਇਹ ਪਤਾ ਲਗਦਾ ਹੈ ਕਿ ਨਾਜ਼ੀਆ ਪੰਜਾਬੀ ਪਰਿਵਾਰ ਦੇ ਨਾਲ ਸਬੰਧ ਨਹੀਂ ਰੱਖਦੀ ਬਲਕਿ ਪੰਜਾਬ 'ਚ ਵਸਦੇ ਪਰਵਾਸੀ ਪਰਿਵਾਰ ਦੇ ਨਾਲ ਸਬੰਧ ਰੱਖਦੀ ਹੈ।
ਹੋਰ ਪੜ੍ਹੋ: ਕੀ ਖੱਟਿਆ ਮਾਨਾਂ ਇਹ ਵਿਵਾਦ ਛੇੜ ਕੇ?
ਰਣਜੀਤ ਬਾਵਾ ਦੇ ਪਿਤਾ ਦਾ ਕਿਰਦਾਰ ਅਦਾ ਕਰ ਰਹੇ ਯੋਗਰਾਜ ਸਿੰਘ ਇੰਟਰਕਾਸਟ ਵਿਆਹ ਦੇ ਖ਼ਿਲਾਫ਼ ਹੁੰਦੇ ਹਨ। ਰਣਜੀਤ ਬਾਵਾ ਅਤੇ ਨਾਜ਼ੀਆ ਹੁਸੈਨ ਦਾ ਵਿਆਹ ਹੁੰਦਾ ਹੈ ਕਿ ਨਹੀਂ ਇਸ 'ਤੇ ਹੀ ਕਹਾਣੀ ਕੇਂਦਰਿਤ ਹੈ।
ਟ੍ਰੇਲਰ ਦੇ ਵਿੱਚ ਗੁਰਪ੍ਰੀਤ ਘੁੱਗੀ ਦੀ ਕਾਮੇਡੀ ਵਧੀਆ ਹੈ। ਯੋਗਰਾਜ ਸਿੰਘ ਦਾ ਗੁੱਸਾ ਅਤੇ ਐਕਸ਼ਪ੍ਰੇਸ਼ਨ ਇਸ ਟ੍ਰੇਲਰ 'ਚ ਜਾਨ ਪਾਉਂਦੇ ਹਨ। ਜ਼ਿਕਰਏਖ਼ਾਸ ਹੈ ਕਿ 27 ਸਤੰਬਰ ਨੂੰ ਰਿਲੀਜ਼ ਹੋਏ ਤਾਰਾ ਮੀਰਾ ਦੇ ਟ੍ਰੇਲਰ ਨੂੰ ਹੁਣ ਤੱਕ 3 ਮਿਲੀਅਨ ਤੋਂ ਵਧ ਲੋਕ ਵੇਖ ਚੁੱਕੇ ਹਨ।