ਪੰਜਾਬ

punjab

ETV Bharat / sitara

ਪਸੰਦ ਆਇਆ ਦਰਸ਼ਕਾਂ ਨੂੰ 'ਮੁਲਤਾਨ' ਗੀਤ - balwant boparai

ਫ਼ਿਲਮ 'ਨਾਢੂ ਖਾਂ' ਦੇ ਗੀਤ 'ਮੁਲਤਾਨ' ਨੂੰ ਯੂਟਿਊਬ 'ਤੇ ਭਰਵਾ ਹੁੰਗਾਰਾ ਮਿਲ ਰਿਹਾ ਹੈ।

ਸੋਸ਼ਲ ਮੀਡੀਆ

By

Published : Apr 1, 2019, 11:50 PM IST

ਚੰਡੀਗੜ੍ਹ : 26 ਅਪ੍ਰੈਲ ਨੂੰ ਰਿਲੀਜ਼ ਹੋਂਣ ਜਾ ਰਹੀ ਪੰਜਾਬੀ ਫ਼ਿਲਮ 'ਨਾਢੂ ਖਾਂ' ਦਾ ਗੀਤ 'ਮੁਲਤਾਨ' ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਨੂੰ ਗਾਇਆ ਹੈ ਮੰਨਤ ਨੂਰ ਨੇ ਤੇ ਬਲਵੀਰ ਬੋਪਾਰਾਏ ਨੇ ਇਸ ਗੀਤ ਨੂੰ ਬੋਲ ਦਿੱਤੇ ਹਨ। ਗੀਤ ਦੇ ਮਿਊਜ਼ਿਕ ਨੂੰ ਗੁਰਮੀਤ ਸਿੰਘ ਨੇ ਬਹੁਤ ਹੀ ਵਧੀਆ ਢੰਗ ਦੇ ਨਾਲ ਪੇਸ਼ ਕੀਤਾ ਹੈ।ਯੂਟਿਊਬ 'ਤੇ ਇਸ ਗੀਤ ਨੂੰ 2.3 ਮਿਲੀਅਨ ਤੋਂ ਵੱਧ ਵਾਰ ਵੇਖਿਆ ਜਾ ਚੁੱਕਾ ਹੈ।


ਦੱਸਣਯੋਗ ਹੈ ਕਿ ਇਸ ਗੀਤ ਦੀ ਵੀਡੀਓ 'ਚ ਵਾਮਿਕਾ ਗੱਬੀ ਨਾਲ ਸਿਮਰਨ ਢੀਂਡਸਾ ਵਿਖਾਈ ਦੇ ਰਹੀ ਹੈ। ਮੁਲਤਾਨ ਤੋਂ ਝਾਂਜਰਾਂ ਦੀ ਗੱਲ ਇਸ ਗੀਤ 'ਚ ਫ਼ਿਲਮਾਈ ਗਈ ਹੈ। ਪੁਰਾਤਨ ਸਮੇਂ 'ਚ ਪੰਜਾਬ ਦਾ ਵੇਲਾ ਇਸ ਗੀਤ 'ਚ ਵੇਖਣ ਨੂੰ ਮਿਲ ਰਿਹਾ ਹੈ।

ABOUT THE AUTHOR

...view details