ਮੁੰਬਈ- ਬਾਲੀਵੁੱਡ ਅਦਾਕਾਰ ਸ਼ਾਹਰੁਖ਼ ਖ਼ਾਨ ਦੇ ਬੇਟੇ ਆਰੀਅਨ ਖ਼ਾਨ ਅੱਜ ਜ਼ਮਾਨਤ 'ਤੇ ਜੇਲ੍ਹ ਤੋਂ ਰਿਹਾਅ ਹੋਣਗੇ। ਬੰਬੇ ਹਾਈ ਕੋਰਟ ਨੇ ਵੀਰਵਾਰ ਨੂੰ ਕਰੂਜ਼ ਡਰੱਗ ਮਾਮਲੇ 'ਚ ਗ੍ਰਿਫਤਾਰ ਆਰੀਅਨ ਖਾਨ ਸਮੇਤ ਤਿੰਨ ਦੋਸ਼ੀਆਂ ਨੂੰ ਜ਼ਮਾਨਤ ਦੇ ਦਿੱਤੀ ਸੀ।
ਜੇਲ੍ਹ ਪ੍ਰਸ਼ਾਸਨ ਨੂੰ ਜ਼ਮਾਨਤ ਦੇ ਹੁਕਮ ਪੱਤਰ ਮਿਲ ਗਏ ਹਨ। ਜ਼ਮਾਨਤ ਲਈ ਜੇਲ੍ਹ ਪ੍ਰਸ਼ਾਸਨ ਨੇ ਸ਼ਨੀਵਾਰ ਸਵੇਰੇ 5:30 ਵਜੇ ਆਰਥਰ ਰੋਡ ਜੇਲ੍ਹ ਦੇ ਬਾਹਰ ਰੱਖਿਆ ਜ਼ਮਾਨਤ ਬਾਕਸ ਖੋਲ੍ਹਿਆ। ਜਿਸ ਦੇ ਅੰਦਰ ਆਰੀਅਨ ਖ਼ਾਨ ਦੇ ਜ਼ਮਾਨਤ ਹੁਕਮ ਦੀ ਕਾਪੀ ਰੱਖੀ ਹੋਈ ਸੀ।
ਆਰਥਰ ਰੋਡ ਜੇਲ੍ਹ ਦੇ ਸੁਪਰਡੈਂਟ ਨਿਤਿਨ ਵਾਇਚਲ ਨੇ ਕਿਹਾ ਕਿ ਸਾਨੂੰ ਆਰੀਅਨ ਖ਼ਾਨ ਦੀ ਰਿਹਾਈ ਦੇ ਆਦੇਸ਼ ਮਿਲ ਗਏ ਹਨ। ਉਨ੍ਹਾਂ ਦੀ ਰਿਹਾਈ ਦੀ ਪ੍ਰਕਿਰਿਆ 1-2 ਘੰਟਿਆਂ ਵਿੱਚ ਪੂਰੀ ਕਰ ਲਈ ਜਾਵੇਗੀ।
ਬੰਬੇ ਹਾਈ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਆਰੀਅਨ ਖ਼ਾਨ ਦੇ ਸ਼ੁੱਕਰਵਾਰ ਨੂੰ ਹੀ ਜੇਲ ਤੋਂ ਰਿਹਾਅ ਹੋਣ ਦੀ ਉਮੀਦ ਸੀ ਪਰ ਜੇਲ੍ਹ ਪ੍ਰਸ਼ਾਸਨ ਨੂੰ ਤੈਅ ਸਮਾਂ ਸੀਮਾ ਦੇ ਅੰਦਰ ਜ਼ਮਾਨਤ ਦੇ ਹੁਕਮ ਪੱਤਰ ਨਹੀਂ ਮਿਲੇ।
ਆਰੀਅਨ ਖ਼ਾਨ ਨੂੰ 3 ਅਕਤੂਬਰ ਨੂੰ ਐਨਸੀਬੀ (NCB) ਨੇ ਐਨਡੀਪੀਐਸ (NDPS) ਐਕਟ ਦੇ ਤਹਿਤ ਨਸ਼ੀਲੇ ਪਦਾਰਥਾਂ ਦੀ ਵਰਤੋਂ ਅਤੇ ਤਸਕਰੀ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਸੀ। ਆਰੀਅਨ ਅਤੇ ਹੋਰ ਮੁਲਜ਼ਮ 8 ਅਕਤੂਬਰ ਤੋਂ ਮੁੰਬਈ ਦੀ ਆਰਥਰ ਰੋਡ ਜੇਲ੍ਹ ਵਿੱਚ ਬੰਦ ਹਨ।
ਆਰੀਅਨ ਖ਼ਾਨ ਨੂੰ ਇਕ ਲੱਖ ਰੁਪਏ ਦੀ ਜ਼ਮਾਨਤ 'ਤੇ ਜ਼ਮਾਨਤ ਮਿਲ ਗਈ ਹੈ। ਬੰਬੇ ਹਾਈ ਕੋਰਟ ਨੇ ਕਰੂਜ਼ ਡਰੱਗ ਮਾਮਲੇ ਵਿੱਚ ਆਰੀਅਨ ਖ਼ਾਨ, ਅਰਬਾਜ਼ ਮਰਚੈਂਟ ਅਤੇ ਮੁਨਮੁਨ ਧਮੇਚਾ ਨੂੰ ਜ਼ਮਾਨਤ ਦੇਣ ਸਮੇਤ ਕਈ ਸ਼ਰਤਾਂ ਜਾਰੀ ਕੀਤੀਆਂ ਹਨ।
- ਆਰੀਅਨ ਖ਼ਾਨ ਬਿਨਾਂ ਦੱਸੇ ਮੁੰਬਈ ਤੋਂ ਬਾਹਰ ਨਹੀਂ ਜਾ ਸਕਦੇ ਹੈ।
- ਆਰੀਅਨ ਖ਼ਾਨ ਨੂੰ ਆਪਣਾ ਪਾਸਪੋਰਟ ਵਿਸ਼ੇਸ਼ ਅਦਾਲਤ ਵਿੱਚ ਜਮਾ ਕਰਨਾ ਹੋਵੇਗਾ।
- ਮਾਮਲਾ ਅਜੇ ਅਦਾਲਤ 'ਚ ਵਿਚਾਰ ਅਧੀਨ ਹੈ, ਇਸ ਲਈ ਇਸ 'ਤੇ ਕੋਈ ਬਿਆਨ ਨਾ ਦਿਓ।
- ਕਿਸੇ ਦੂਜੇ ਮੁਲਜ਼ਮ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਸੰਪਰਕ ਨਾ ਕੀਤਾ ਜਾਵੇ।
- ਆਰੀਅਨ ਖ਼ਾਨ ਨੂੰ ਹਰ ਸ਼ੁਕਰਵਾਰ 11 ਤੋਂ 2 ਵਜੇ ਦੇ ਵਿਚਾਲੇ ਐਨਸੀਬੀ ਚ ਪੇਸ਼ ਹੋਣ ਹੋਵੇਗਾ
ਇਹ ਵੀ ਪੜੋ:ਭਰਾ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਸੁਹਾਨਾ ਨੇ ਸ਼ੇਅਰ ਕੀਤੀ ਫੋਟੋ, ਲਿਖਿਆ- I Love You