ਪੰਜਾਬ

punjab

ETV Bharat / sitara

ਫ਼ਿਲਮ ਅਰਦਾਸ ਕਰਾਂ ਨੇ ਪੂਰੇ ਕੀਤੇ 50 ਦਿਨ - ਗਿੱਪੀ ਗਰੇਵਾਲ ਅਤੇ ਗੁਰਪ੍ਰੀਤ ਘੁੱਗੀ

ਪਾਲੀਵੁੱਡ ਨੂੰ ਇੱਕ ਨਵਾਂ ਹੀ ਰੂਪ ਦੇਣ ਵਾਲੀ ਫ਼ਿਲਮ ਅਰਦਾਸ ਕਰਾਂ ਨੂੰ 50 ਦਿਨ ਪੂਰੇ ਹੋ ਚੁੱਕੇ ਹਨ। ਇਸ ਗੱਲ ਦੀ ਜਾਣਕਾਰੀ ਗਿੱਪੀ ਨੇ ਇੰਸਟਾਗ੍ਰਾਮ 'ਤੇ ਸਾਂਝੀ ਕਰ ਕੇ ਦਿੱਤੀ ਹੈ।

ਫ਼ੋਟੋ

By

Published : Sep 7, 2019, 11:07 PM IST

ਚੰਡੀਗੜ੍ਹ: 19 ਜੁਲਾਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਈ ਫ਼ਿਲਮ ਅਰਦਾਸ ਕਰਾਂ ਦੇ 50 ਦਿਨ ਪੂਰੇ ਹੋ ਚੁੱਕੇ ਹਨ। ਇਸ ਗੱਲ ਦੀ ਜਾਣਕਾਰੀ ਗਿੱਪੀ ਗਰੇਵਾਲ ਨੇ ਇੰਸਟਾਗ੍ਰਾਮ 'ਤੇ ਪੋਸਟ ਪਾ ਕੇ ਦਿੱਤੀ ਹੈ। ਇਹ ਫ਼ਿਲਮ 2016 ਦੇ ਵਿੱਚ ਆਈ ਫ਼ਿਲਮ ਅਰਦਾਸ ਦਾ ਸੀਕੁਅਲ ਸੀ। ਇਸ ਫ਼ਿਲਮ 'ਚ ਗਿੱਪੀ ਗਰੇਵਾਲ ਅਤੇ ਗੁਰਪ੍ਰੀਤ ਘੁੱਗੀ ਦੀ ਜੋੜੀ ਨੇ ਕਮਾਲ ਦਾ ਕੰਮ ਕੀਤਾ।

ਇਸ ਫ਼ਿਲਮ ਨੂੰ ਪੰਜਾਬ ਤੋਂ ਇਲਾਵਾ ਵਿਦੇਸ਼ 'ਚ ਵਸਦੇ ਪੰਜਾਬੀਆਂ ਨੇ ਵੀ ਖ਼ੂਬ ਪਸੰਦ ਕੀਤਾ। ਕਾਬਿਲ-ਏ-ਗੌਰ ਹੈ ਕਿ ਇਸ ਫ਼ਿਲਮ ਦੇ ਨਿਰਦੇਸ਼ਕ, ਨਿਰਮਾਤਾ, ਲਿਖਾਰੀ ਅਤੇ ਮੁੱਖ ਭੂਮਿਕਾ ਗਿੱਪੀ ਗਰੇਵਾਲ ਨੇ ਨਿਭਾਈ ਸੀ । ਇਸ ਫ਼ਿਲਮ ਦੇ ਵਿੱਚ ਜਾਨ ਰਾਣਾ ਰਣਬੀਰ ਦੇ ਡਾਇਲੋਗਜ ਨੇ ਪਾਈ ਸੀ।

ਇਸ ਫ਼ਿਲਮ ਦੀ ਕਾਮਯਾਬੀ ਤੋਂ ਇੱਕ ਗੱਲ ਸਪਸ਼ਟ ਹੋ ਚੁੱਕੀ ਹੈ ਕਿ ਦਰਸ਼ਕ ਪੰਜਾਬੀ ਫ਼ਿਲਮਾਂ ਦੇ ਵਿੱਚ ਕਾਮੇਡੀ ਤੋਂ ਇਲਾਵਾ ਸੰਜੀਦਾ ਵਿਸ਼ਾ ਵੇਖਣਾ ਵੀ ਪਸੰਦ ਕਰਦੇ ਹਨ।ਜ਼ਿਕਰ-ਏ-ਖ਼ਾਸ ਹੈ ਕਿ ਗਿੱਪੀ ਗਰੇਵਾਲ ਦੀ ਅਗਲੀ ਫ਼ਿਲਮ ਡਾਕਾ 1 ਨਵੰਬਰ ਨੂੰ ਸਿਨੇਮਾ ਘਰਾਂ ਦਾ ਸ਼ਿੰਘਾਰ ਬਣੇਗੀ।

ABOUT THE AUTHOR

...view details