ਅੰਮ੍ਰਿਤਸਰ: ਪਾਲੀਵੁੱਡ ਫਿਲਮ 'ਅਰਦਾਸ ਕਰਾਂ' ਸਿਨੇਮਾ ਘਰਾਂ ਚ ਰਿਲੀਜ਼ ਹੋਣ ਤੋਂ ਪਹਿਲਾ ਫ਼ਿਲਮ ਦੀ ਪੂਰੀ ਸਟਾਰ ਕਾਸਟ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ।
ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ ਫ਼ਿਲਮ 'ਅਰਦਾਸ ਕਰਾਂ' ਦੀ ਸਟਾਰ ਕਾਸਟ - Gurpreet Singh Ghuggi
19 ਜੁਲਾਈ ਨੂੰ ਰਿਲੀਜ਼ ਹੋ ਰਹੀ ਫਿਲਮ 'ਅਰਦਾਸ ਕਰਾਂ' ਦੀ ਸਮੂਹ ਸਟਾਰ ਕਾਸਟ ਨੇ ਲੋਕਾਂ ਨੂੰ ਫਿਲਮ ਵੇਖਣ ਜਾਣ ਦੀ ਬੇਨਤੀ ਕੀਤੀ।
![ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ ਫ਼ਿਲਮ 'ਅਰਦਾਸ ਕਰਾਂ' ਦੀ ਸਟਾਰ ਕਾਸਟ](https://etvbharatimages.akamaized.net/etvbharat/prod-images/768-512-3772805-thumbnail-3x2-ardas.jpg)
ਅਰਦਾਸ ਕਰਾਂ
ਸਮੂਹ ਸਟਾਰ ਕਾਸਟ ਨੇ ਸ੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋ ਕੇ ‘ਹੱਸਦਾ ਪੰਜਾਬ ਰਹੇ, ਵਸਦੀ ਅਵਾਮ ਰਹੇ’ ਦੀ ਅਰਦਾਸ ਕੀਤੀ ਜਿਸ ਤੋਂ ਬਾਅਦ ਸਟਾਰ ਕਾਸਟ ਨੇ ਇੱਕ ਪ੍ਰੈਸ ਕਾਨਫ਼ਰੰਸ ਦੌਰਾਨ ਮੀਡੀਆ ਨਾਲ ਗੱਲਬਾਤ ਕੀਤੀ। ਗਿੱਪੀ ਗ੍ਰੇਵਾਲ ਨੇ ਇਸ ਫਿਲਮ ਨੂੰ ਆਪਣੇ ਕਰੀਅਰ ਦੀ ਬੇਹਤਰੀਨ ਫ਼ਿਲਮ ਦੱਸਿਆ।
ਦੱਸਣਯੋਗ ਹੈ ਕਿ ਗਿੱਪੀ ਗਰੇਵਾਲ ਨੇ ਇਸ ਫ਼ਿਲਮ ਨੂੰ ਡਾਇਰੈਕਟ ਤੇਂ ਪ੍ਰੋਡਿਊਸ ਕਿਤਾ ਹੈ। ਦਰਸ਼ਕਾਂ ਨੂੰ ਇਸ ਫਿ਼ਲਮ ਦਾ ਕਾਫ਼ੀ ਚਿਰਾਂ ਤੋਂ ਇੰਤਜ਼ਾਰ ਸੀ। ਫਿਲਮ 19 ਜੁਲਾਈ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋ ਰਹੀ ਹੈ।