ਮੁਬੰਈ: ਅਦਾਕਾਰਾ ਤੋਂ ਬਣੀ ਰਾਜਨੇਤਾ ਕਿਰਨ ਖੇਰ ਦਾ ਅੱਜ 65ਵਾਂ ਜਨਮਦਿਨ ਹੈ। ਇਸ ਮੌਕੇ ਕਿਰਨ ਖੇਰ ਦੇ ਪਤੀ ਅਦਾਕਾਰ ਅਨੂਪਮ ਖੇਰ ਨੇ ਸ਼ੋਸਲ ਮੀਡੀਆ 'ਤੇ ਕਈ ਥ੍ਰੋਅਬੈਕ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਕਿਰਨ ਖੇਰ ਨੂੰ ਜਨਮਦਿਨ ਦੀ ਵਧਾਈਆਂ ਦਿੱਤੀਆਂ। ਅਨੁਪਮ ਖੇਰ ਵੱਲੋਂ ਸ਼ੇਅਰ ਕੀਤੀ ਗਈ ਥ੍ਰੋਅਬੈਕ ਤਸਵੀਰਾਂ ਸ਼ੋਸਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀਆਂ ਹਨ।
ਅਨੂਪਮ ਖੇਰ ਨੇ ਥ੍ਰੋਅਬੈਕ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ ਕਿ 'ਹੈਪੀ ਬਰਥਡੇ', ਮੇਰੀ ਪਿਆਰੀ ਕਿਰਨ। ਰੱਬ ਤੁਹਾਨੂੰ ਦੁਨੀਆ ਭਰ ਦੀਆਂ ਸਾਰੀਆਂ ਖੁਸ਼ੀਆਂ ਦੇਵੇਂ, ਤੁਸੀਂ ਤੰਦਰੁਸਤ ਰਹੋ ਅਤੇ ਲੰਬੀ ਜਿੰਦਗੀ ਜੀਓ। ਮੈਨੂੰ ਮਾਫ਼ ਕਰਨਾ ਕਿ ਮੈਂ ਤੇ ਸਿਕੰਦਰ ਇਸ ਵੇਲੇ ਤੁਹਾਡੇ ਨਾਲ ਨਹੀਂ ਹਾਂ। ਤੁਸੀਂ ਦੋਨੋਂ ਚੰਡੀਗੜ੍ਹ 'ਚ ਹੋ, ਅਸੀਂ ਦੋਵੇਂ ਤੁਹਾਨੂੰ ਯਾਦ ਕਰਦੇ ਹਾਂ, ਅਸੀਂ ਜਲਦੀ ਮਿਲਾਂਗੇ।
ਅਦਾਕਾਰ ਅਨੂਪਮ ਖੇਰ ਦੀ ਇਸ ਪੋਸਟ 'ਤੇ ਕਈ ਸਿਤਾਰਿਆਂ ਨੇ ਕਿਰਨ ਖੇਰ ਨੂੰ ਜਨਮਦਿਨ ਦੀ ਵਧਾਈ ਦਿੱਤੀ। ਅਨਿਲ ਕਪੂਰ ਦੀ ਪਤਨੀ ਸੁਨੀਤਾ ਕਪੂਰ ਨੇ ਲਿਖਿਆ- 'ਹੈਪੀ ਹੈਪੀ ਬਰਥਡੇ' "ਕਿਰਨ ਢੇਰ ਸਾਰਾ ਪਿਆਰ"। ਉਥੇ ਹੀ ਟੀਵੀ ਅਦਾਕਾਰਾ ਮੋਨੀ ਰੋਏ ਨੇ ਕਮੈਂਟ ਕੀਤਾ ਕਿ "ਹੈਪੀ ਹੈਪੀ ਬਰਥਡੇ ਤੇ ਪਿਆਰ"।