ਪੰਜਾਬ

punjab

ETV Bharat / sitara

ਅਨੁਪਮ ਨੇ ਜਿੱਤਿਆ ਨਿਊਯਾਰਕ ਵਾਸੀਆਂ ਦਾ ਦਿਲ - Anupam Kher latest updates

ਨਿਊਯਾਰਕ ਵਿੱਚ ਅਨੁਪਮ ਖ਼ੇਰ ਲਾਇਫ਼ ਕੋਚ ਦੀ ਭੂਮਿਕਾ ਅਦਾ ਕਰ ਰਹੇ ਹਨ। ਨਿਊਯਾਰਕ 'ਚ ਉਨ੍ਹਾਂ ਨੇ ਇੱਕ ਲਾਫ਼ਟਰ ਥੇਰੇਪੀ ਸੇਸ਼ਨ ਲਗਾਇਆ ਜਿਸ ਵਿੱਚ ਵੱਡੀ ਗਿਣਤੀ 'ਚ ਲੋਕਾਂ ਨੇ ਸ਼ਿਰਕਤ ਕੀਤੀ।

ਫ਼ੋਟੋ

By

Published : Nov 25, 2019, 9:32 AM IST

ਨਿਊਯਾਰਕ: ਮਸ਼ਹੂਰ ਬਾਲੀਵੁੱਡ ਅਦਾਕਾਰ ਅਨੁਪਮ ਖ਼ੇਰ ਸ਼ਹਿਰ 'ਚ ਲਾਇਫ਼ ਕੋਚ ਦੀ ਭੂਮਿਕਾ ਨਿਭਾ ਰਹੇ ਹਨ। ਆਪਣੇ ਇਸ ਕੰਮ ਦਾ ਉਹ ਖ਼ੂਬ ਆਨੰਦ ਲੈ ਰਹੇ ਹਨ। 64 ਸਾਲਾਂ ਇਸ ਅਦਾਕਾਰ ਨੇ ਸ਼ਹਿਰ 'ਚ ਲਾਫਟਰ ਐਕਸਰਸਾਇਜ ਸ਼ੁਰੂ ਕੀਤੀ ਹੈ।

ਹਾਲ ਹੀ ਦੇ ਵਿੱਚ, ਰਿਵਰਸਾਇਡ ਪਾਰਕ ਵੱਲੋਂ ਅਨੁਪਮ ਖੇਰ ਨੇ ਇਸ ਥੇਰੇਪੀ ਸੇਸ਼ਨ ਸ਼ੁਰੂ ਕੀਤਾ ਜਿਸ ਵਿੱਚ ਵੱਡੀ ਗਿਣਤੀ 'ਚ ਲੋਕ ਮੌਜੂਦ ਰਹੇ।

ਖੇਰ ਨੇ ਕਿਹਾ, "ਇੰਨੀ ਠੰਡ ਵਿੱਚ ਲੋਕਾਂ ਦਾ ਆਉਣਾ ਦਿਲ ਨੂੰ ਛੂ ਜਾਣ ਵਾਲਾ ਸੀ। ਲੋਕਾਂ 'ਚ ਖੁਸ਼ ਰਹਿਣ ਦੀ ਖ਼ਵਾਇਸ਼ ਹੈ ਅਤੇ ਲਾਇਫ ਆਓਟ ਲਾਊਡ ਸੇਸ਼ਨ ਉਨ੍ਹਾਂ ਨੂੰ ਇਹ ਮੌਕਾ ਵੀ ਦਿੰਦਾ ਹੈ।"

ਬਾਲੀਵੁੱਡ 'ਚ 500 ਤੋਂ ਵੱਧ ਫ਼ਿਲਮਾਂ ਕਰ ਚੁੱਕੇ ਅਨੁਪਮ ਖ਼ੇਰ ਦੀ ਨਵੀਂ ਫ਼ਿਲਮ 'ਹੋਟਲ ਮੁੰਬਈ' 29 ਨਵੰਬਰ ਨੂੰ ਰੀਲੀਜ਼ ਹੋਣ ਵਾਲੀ ਹੈ। ਐਂਥਨੀ ਮਾਰਸ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ ਵਿੱਚ ਦੇਵ ਪਟੇਲ ਮੁੱਖ ਕਿਰਦਾਰ 'ਚ ਹਨ।

ABOUT THE AUTHOR

...view details