ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਅਨਿਲ ਕਪੂਰ ਦਾ ਫ਼ਿਲਮੀ ਜਗਤ ਵਿੱਚ ਮਨਪਸੰਦ ਕਿਰਦਾਰ ਪੁਲਿਸ ਵਾਲਾ ਰਿਹਾ ਹੈ। ਇਸੇਂ ਦੌਰਾਨ ਉਹ ਫ਼ਿਲਮ 'ਰਾਮ ਲੱਖਨ','ਰੇਸ' ਵਿੱਚ ਪੁਲਿਸ ਦੇ ਕਿਰਦਾਰ ਲਈ ਧੰਨਵਾਦ ਕੀਤਾ। ਉਹ ਆਪਣੀ ਅਗਾਮੀ ਫ਼ਿਲਮ 'ਮੰਗਲ' ਵਿੱਚ ਵੀ ਪੁਲਿਸ ਵਾਲੇ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।
ਹੋਰ ਪੜ੍ਹੋ: ਵਿਧੂ ਵਿਨੋਦ ਚੋਪੜਾ ਦਾ ਐਲਾਨ, ਬਣਨ ਜਾ ਰਹੀ ਹੈ ਮੁੰਨਾ ਭਾਈ 3
ਬਾਲੀਵੁੱਡ ਵਿੱਚ ਕਈ ਕਲਾਕਾਰ ਅਜਿਹੇ ਹਨ, ਜਿਨ੍ਹਾਂ ਨੇ ਪੁਲਿਸ ਦੀ ਭੂਮਿਕਾ ਨਿਭਾਈ ਹੈ। ਅਜਿਹੇ ਵਿੱਚ ਅਦਾਕਾਰ ਤੋਂ ਪੁੱਛੇ ਜਾਣ 'ਤੇ ਕਿ ਉਨ੍ਹਾਂ ਦਾ ਕਿਰਦਾਰ ਫ਼ਿਲਮ ਮੰਗਲ ਵਿੱਚ ਕਿਨ੍ਹਾਂ ਕ ਅਲਗ ਹੈ ਤਾਂ ਉਨ੍ਹਾਂ ਕਿਹਾ, "ਪੁਲਿਸ ਨੂੰ ਲੈ ਕੇ ਮੇਰੇ ਸ਼ੁਰੂਆਤੀ ਸਮੇਂ ਦੀ ਯਾਦਾਂ ਵਿੱਚ 'ਅਰਧ ਸੱਤਿਆ' ਹੈ। ਓਮ ਪੂਰੀ ਨੇ ਇਸ ਵਿੱਚ ਆਪਣੀ ਸ਼ਾਨਦਾਰ ਪੇਸ਼ਕਾਰੀ ਦਿੱਤੀ ਸੀ। ਮੈਂ ਜਦ ਫ਼ਿਲਮ ਦੇਖੀ ਤਾਂ ਮੈਂ ਸੱਚ ਵਿੱਚ ਹਿਲ ਗਿਆ ਸੀ। ਮੈਨੂੰ ਫ਼ਿਲਮ ਬਹੁਤ ਚੰਗੀ। ਓਮ ਪੂਰੀ ਪੁਲਿਸ ਦੇ ਕਿਰਦਾਰ ਵਿੱਚ ਸ਼ਾਨਦਾਰ ਲੱਗ ਰਹੇ ਸਨ।"
ਅਦਾਕਾਰ ਨੇ ਅੱਗੇ ਕਿਹਾ, "ਉਸ ਤੋਂ ਬਾਅਦ ਅਜੇ ਨੇ ਸਿੰਘਮ ਵਿੱਚ, ਸਲਮਾਨ ਨੇ ਦੰਬਗ ਵਿੱਚ ਪੁਲਿਸ ਵਾਲੇ ਦੀ ਭੂਮਿਕਾ ਨਿਭਾਈ। ਜਦ ਮੈਨੂੰ ਇਹ ਕਿਰਦਾਰ ਆਫਰ ਹੋਇਆ, ਤਾਂ ਪਹਿਲਾ ਮੈਂ ਕਿਹਾ ਕਿ ਇਹ ਕਿਰਦਾਰ ਨਹੀਂ ਕਰਾਗਾਂ ਕਿਉਂਕਿ ਮੈਂ ਪੁਲਿਸ ਦਾ ਕਿਰਦਾਰ ਨਿਭਾਇਆ ਹੈ। ਲੋਕਾਂ ਵਿੱਚ ਇਹ ਕਹਿਣ ਦਾ ਰੁਝਾਨ ਹੁੰਦਾ ਹੈ ਕਿ ਤੁਸੀਂ ਫਿਰ ਵਿੱਚ ਪੁਲਿਸ ਦਾ ਕਿਰਦਾਰ ਨਿਭਾ ਰਹੇ ਹੋ। ਪਰ ਬਾਅਦ ਵਿੱਚ ਮੈਨੂੰ ਅਹਿਸਾਸ ਹੋਇਆ ਕਿ ਤੁਸੀਂ ਪੁਲਿਸ ਵਾਲੇ ਦਾ ਕਿਰਦਾਰ ਵਾਰ ਵਾਰ ਨਿਭਾ ਸਕਦੇ ਹੋ।"